ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਹਾਲਤ ਬੇਹੱਦ ਨਾਜ਼ੁਕ, ਬ੍ਰੇਨ ਡੈੱਡ ਹੋਣ ਦਾ ਖ਼ਤਰਾ

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਗੰਭੀਰ ਰੂਪ 'ਚ ਬਿਮਾਰ ਹਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ। ਅਮਰੀਕੀ ਮੀਡੀਆ 'ਚ ਕਿਮ ਜੋਂਗ ਉਨ ਦੇ ਬ੍ਰੇਨ ਡੈੱਡ ਹੋਣ ਦੀ ਵੀ ਅਟਕਲਾਂ ਤੇਜ਼ ਹੋ ਗਈਆਂ ਹਨ।
 

ਮੰਗਲਵਾਰ ਨੂੰ ਇੱਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਮਰੀਕਾ ਨੂੰ ਖੁਫੀਆ ਜਾਣਕਾਰੀ 'ਚ ਪਤਾ ਲੱਗਿਆ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਬੀਤੇ ਦਿਨੀਂ ਦਿਲ ਦੀ ਸਰਜਰੀ ਹੋਈ ਹੈ, ਜੋ ਕਿ ਸਫ਼ਲ ਨਹੀਂ ਰਹੀ। ਉਨ੍ਹਾਂ ਦੀ ਹਾਲਤ ਇਸ ਸਮੇਂ ਕਾਫ਼ੀ ਖ਼ਰਾਬ ਹੈ ਅਤੇ ਉਨ੍ਹਾਂ ਦੀ ਮੌਤ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।
 

ਦੱਜਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਾਰਡੀਉਵਸਕੁਲਰ ਕਾਰਨ ਇਲਾਜ ਚੱਲ ਰਿਹਾ ਸੀ। ਕਿਮ ਜੋਂਗ ਦੀ ਸਰਜਰੀ ਹੋਈ ਸੀ ਪਰ ਉਨ੍ਹਾਂ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜ ਗਈ ਹੈ।
 

ਦਾਦਾ ਦੇ ਜਨਮਦਿਨ ਪ੍ਰੋਗਰਾਮ 'ਚ ਸ਼ਾਮਲ ਨਹੀਂ ਹੋਏ
ਖਬਰਾਂ ਅਨੁਸਾਰ ਤਾਨਾਸ਼ਾਹ ਕਿਮ ਜੋਂਗ ਉਨ ਦਾ ਪਯੋਂਗਯਾਂਗ ਤੋਂ ਬਾਹਰ ਹਯਾਂਗਸਾਨ ਦੇ ਇੱਕ ਵਿਲਾ 'ਚ ਇਲਾਜ ਚੱਲ ਰਿਹਾ ਹੈ। ਕਿਮ ਜੋਂਗ ਨੂੰ ਲੈ ਕੇ ਅਟਕਲਾਂ ਉਸ ਸਮੇਂ ਹੋਰ ਤੇਜ਼ ਹੋ ਗਈਆਂ, ਜਦੋਂ ਉਹ ਦੇਸ਼ ਦੇ ਸਥਾਪਨਾ ਦਿਵਸ ਅਤੇ ਆਪਣੇ ਮਰਹੂਮ ਦਾਦਾ ਦੇ 108ਵੇਂ ਜਨਮਦਿਨ ਪ੍ਰੋਗਰਾਮ 'ਚ ਵੀ 15 ਅਪ੍ਰੈਲ ਨੂੰ ਵਿਖਾਈ ਨਹੀਂ ਦਿੱਤੇ ਸਨ।

 

ਲੰਮੇ ਸਮੇਂ ਤੋਂ ਬਿਮਾਰ ਹਨ ਕਿਮ ਜੋਂਗ 
ਆਪਣੀ ਰਿਪੋਰਟ 'ਚ ਡੇਲੀ ਐਨ.ਕੇ. ਨੇ ਕਿਹਾ ਹੈ ਕਿ ਤਾਨਾਸ਼ਾਹ ਕਿਮ ਜੋਂਗ ਦੀ ਸਿਹਤ ਪਿਛਲੇ ਕੁਝ ਮਹੀਨਿਆਂ 'ਚ ਜ਼ਿਆਦਾ ਵਿਗੜੀ ਹੋਈ ਹੈ। ਇਸ ਦਾ ਕਾਰਨ ਉਨ੍ਹਾਂ ਵੱਲੋਂ ਬਹੁਤ ਜ਼ਿਆਦਾ ਤਮਾਕੂਨੋਸ਼ੀ, ਮੋਟਾਪਾ ਦੀ ਬਿਮਾਰੀ ਅਤੇ ਜ਼ਿਆਦਾ ਕੰਮ। ਸੀਐਨਐਨ ਦੇ ਅਨੁਸਾਰ ਕਿਮ ਜੋਂਗ ਦੀ ਸਿਹਤ ਬਾਰੇ ਉੱਤਰੀ ਕੋਰੀਆ ਦੀ ਮੀਡੀਆ 'ਚ ਅਜੇ ਤੱਕ ਕੁਝ ਪ੍ਰਕਾਸ਼ਿਤ ਨਹੀਂ ਹੋਇਆ ਹੈ। ਕਾਰਨ ਇਹ ਹੈ ਕਿ ਉਥੋਂ ਦਾ ਮੀਡੀਆ ਪੂਰੀ ਤਰ੍ਹਾਂ ਸਰਕਾਰ ਦੇ ਕਾਬੂ 'ਚ ਹੈ। ਇਹੀ ਕਾਰਨ ਹੈ ਕਿ ਇੱਥੋਂ ਛੇਤੀ ਜਾਣਕਾਰੀ ਪ੍ਰਾਪਤ ਕਰਨਾ ਮੁਸ਼ਕਲ ਹੈ।

 

ਆਖਰੀ ਵਾਰ 11 ਅਪ੍ਰੈਲ ਨੂੰ ਵੇਖਿਆ ਗਿਆ ਸੀ 
ਦੱਸਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਨੂੰ ਆਖਰੀ ਵਾਰ 11 ਅਪ੍ਰੈਲ ਨੂੰ ਜਨਤਕ ਰੂਪ 'ਚ ਵੇਖਿਆ ਗਿਆ ਸੀ। ਜਿਸ 'ਚ ਉਨ੍ਹਾਂ ਨੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਕੋਰੋਨਾ ਵਾਇਰਸ ਸਬੰਧੀ ਸਖ਼ਤ ਜਾਂਚ ਦੇ ਆਦੇਸ਼ ਦਿੱਤੇ ਸਨ। ਇੰਨਾ ਹੀ ਨਹੀਂ ਉਹ 14 ਅਪ੍ਰੈਲ ਨੂੰ ਮਿਜ਼ਾਈਲ ਟੈਸਟ ਦੇ ਪ੍ਰੋਗਰਾਮ ਤੋਂ ਵੀ ਗੈਰ-ਹਾਜ਼ਰ ਰਹੇ ਸਨ। ਦੱਸ ਦੇਈਏ ਕਿ 2011 ਦੇ ਅਖੀਰ ਵਿੱਚ ਆਪਣੇ ਪਿਤਾ ਅਤੇ ਮਰਹੂਮ ਨੇਤਾ ਕਿਮ ਜੋਂਗ ਇਲ ਦੀ ਮੌਤ ਤੋਂ ਬਾਅਦ ਕਿਮ ਜੋਂਗ ਉਨ ਨੇ ਉੱਤਰ ਕੋਰੀਆ ਦੀ ਸੱਤਾ ਉੱਤੇ ਕਬਜ਼ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:north korea leader Kim Jong un leader in grave danger after surgery says US Media Kim Jong un Health Update