ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰੀ ਕੋਰੀਆ ਮੁੜ ਸ਼ੁਰੂ ਕਰ ਸਕਦੈ ਪ੍ਰਮਾਣੂ ਪ੍ਰੀਖਣ, ਅਮਰੀਕਾ ਨਾਲ ਗੱਲਬਾਤ ਵੀ ਨਹੀਂ ਹੋਵੇਗੀ

ਉੱਤਰੀ ਕੋਰੀਆ ਤੇ ਅਮਰੀਕਾ ਦੇ ਰਾਸ਼ਟਰਪਤੀ ਕਿਮ ਜੋਂਗ ਉਨ ਅਤੇ ਡੋਨਾਲਡ ਟਰੰਪ

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਛੇਤੀ ਹੀ ਇਹ ਫ਼ੈਸਲਾ ਕਰਨਗੇ ਕਿ ਕੀ ਅਮਰੀਕਾ ਨਾਲ ਕੂਟਨੀਤਕ ਪੱਧਰ ਦੀ ਗੱਲਬਾਤ ਜਾਰੀ ਰੱਖਣੀ ਹੈ ਕਿ ਨਹੀਂ। ਉਹ ਮਿਸਾਇਲ ਦਾਗ਼ਣ ਤੇ ਪ੍ਰਮਾਣੂ ਪ੍ਰੀਖਣ ਉੱਤੇ ਆਪਣੀ ਰੋਕ ਨੂੰ ਲੈ ਕੇ ਵੀ ਫ਼ੈਸਲਾ ਲੈਣ ਵਾਲੇ ਹਨ। ਉੱਤਰੀ ਕੋਰੀਆ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਅਧਿਕਾਰੀ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਨੇ ਉਨ੍ਹਾਂ ਦੇ ਆਗੂ ਨਾਲ ਪਿੱਛੇ ਜਿਹੇ ਹੋਈ ਸਿਖ਼ਰ ਵਾਰਤਾ ਵਿੱਚ ਇੱਕ ਸੁਨਹਿਰੀ ਮੌਕਾ ਗੁਆ ਦਿੱਤਾ ਹੈ।

 

 

ਪਿਓਂਗਯਾਂਗ ਵਿਖੇ ਕੂਟਨੀਤਕਾਂ ਤੇ ਵਿਦੇਸ਼ੀ ਮੀਡੀਆ ਦੀ ਸ਼ੁੱਕਰਵਾਰ ਨੂੰ ਸੱਦੀ ਇੱਕ ਮੀਟਿੰਗ ਨੂੰ ਸੰਬੋਘਨ ਕਰਦਿਆਂ ਉੱਪ–ਵਿਦੇਸ਼ ਮੰਤਰੀ ਚੋਈ ਸੋਨ ਹੂਈ ਨੇ ਕਿਹਾ ਕਿ ਕਿਮ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਸੰਪੰਨ ਹਨੋਈ ਸਿਖ਼ਰ ਵਾਰਤਾ ਵਿੱਚ ਕਿਸੇ ਵੀ ਸਮਝੌਤੇ ਤੱਕ ਪੁੱਜਣ ਵਿੱਚ ਦੋਵੇਂ ਧਿਰਾਂ ਦੀ ਨਾਕਾਮੀ ਤੋਂ ਉੱਤਰੀ ਕੋਰੀਆਂ ਨੂੰ ਬਹੁਤ ਨਿਰਾਸ਼ਾ ਹੋਈ ਹੈ। ਉਨ੍ਹਾਂ ਕਿਹਾ ਜਦੋਂ ਤੱਕ ਅਮਰੀਕਾ ਕੁਝ ਉਪਾਵਾਂ ਉੱਤੇ ਅਮਲ ਨਹੀਂ ਕਰਦਾ, ਤਦ ਤੱਕ ਉੱਤਰੀ ਕੋਰੀਆ ਦਾ ਇਰਾਦਾ ਕੋਈ ਸਮਝੌਤਾ ਕਰਨ ਜਾਂ ਵਾਰਤਾ ਨੂੰ ਜਾਰੀ ਰੱਖਣ ਦਾ ਨਹੀਂ ਹੈ।

 

 

ਅਮਰੀਕਾ ਨੂੰ ਉਨ੍ਹਾਂ ਉਪਾਵਾਂ ਉੱਤੇ ਅਮਲ ਕਰਨਾ ਚਾਹੀਦਾ ਹੈ, ਜੋ ਉੱਤਰੀ ਕੋਰੀਆ ਵੱਲੋਂ ਕੀਤੀਆਂ ਗਈਆਂ ਕੁਝ ਤਬਦੀਲੀਆਂ ਦੇ ਅਨੁਕੂਲ ਹਨ; ਜਿਵੇਂ ਕਿ ਮਿਸਾਇਲ ਦਾਗ਼ਣਾ ਤੇ ਪ੍ਰਮਾਣੂ ਪ੍ਰੀਖਣਾਂ ਉੱਤੇ 15 ਮਹੀਨਿਆਂ ਤੋਂ ਰੋਕ ਤੇ ਉਸ ਦੇ ਸਿਆਸੀ ਮੁਲਾਂਕਣ ਵਿੱਚ ਤਬਦੀਲੀ ਆਦਿ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North Korea may initiate Nuclear Tests again