ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰੀ ਕੋਰੀਆ ਵੱਲੋਂ ਮੁੜ ਪ੍ਰਮਾਣੂ ਪਰੀਖਣ ਦੀਆਂ ਤਿਆਰੀਆਂ

ਉੱਤਰੀ ਕੋਰੀਆ ਵੱਲੋਂ ਮੁੜ ਪ੍ਰਮਾਣੂ ਪਰੀਖਣ ਦੀਆਂ ਤਿਆਰੀਆਂ

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਪ੍ਰਮਾਣੂ ਅਤੇ ਦੂਜੇ ਮਹਾਂਦੀਪਾਂ ਤੱਕ ਮਾਰ ਕਰ ਸਕਣ ਵਾਲੀਆਂ ਬੈਲਿਸਟਿਕ ਮਿਸਾਇਲ ਪਰੀਖਣਾਂ ਉੱਤੇ ਲੱਗੀ ਰੋਕ ਹਟਾਉਣ ਦਾ ਐਲਾਨ ਕਰਨ ਦੇ ਨਾਲ ਹੀ ਨਵੇਂ ਜੰਗੀ ਹਥਿਆਰਾਂ ਦੇ ਪ੍ਰਦਰਸ਼ਨ ਦੀ ਧਮਕੀ ਵੀ ਦਿੱਤੀ ਹੈ।

 

 

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮੀਡੀਆ ਨੇ ਕੁਝ ਅਜਿਹੀਆਂ ਖ਼ਬਰਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੀਆਂ ਹਨ; ਜਿਨ੍ਹਾਂ ਤੋਂ ਇਹੋ ਉਜਾਗਰ ਹੁੰਦਾ ਹੈ ਕਿ ਜਿਵੇਂ ਸ੍ਰੀ ਕਿਮ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਿਰ ਉੱਤੇ ਮਿਸਾਇਲ ਰੱਖ ਰਹੇ ਹਨ ਪਰ ਇੰਝ ਉੱਤਰੀ ਕੋਰੀਆਂ ਨੂੰ ਅਗਾਊਂ ਚੇਤਾਵਨੀਆਂ ਵੀ ਮਿਲਣ ਲੱਗ ਪਈਆਂ ਹਨ।

 

 

ਅਮਰੀਕਾ ਅਜਿਹੀਆਂ ਖ਼ਬਰਾਂ ਦਾ ਜਵਾਬ ਦੇਣ ਲਈ ਤਤਪਰ ਹੈ, ਭਾਵੇਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਮ ਨੂੰ ਕੋਈ ਹੋਰ ਰਾਹ ਅਪਨਾਉਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਉੱਤਰੀ ਕੋਰੀਆ ਨਾਲ ਸ਼ਾਂਤੀ ਚਾਹੁੰਦਾ ਹੈ ਨਾ ਕਿ ਵਿਵਾਦ।

 

 

ਸ੍ਰੀ ਟਰੰਪ ਨੇ ਉਂਝ ਇਸ ਘਟਨਾਕ੍ਰਮ ਦਾ ਕੋਈ ਬਹੁਤਾ ਨੋਟਿਸ ਨਹੀਂ ਲਿਆ। ਉੱਤਰੀ ਕੋਰੀਆ ਇਸ ਤੋਂ ਪਹਿਲਾਂ ਸਮੁੱਚੇ ਅਮਰੀਕਾ ਤੱਕ ਮਾਰ ਕਰ ਸਕਣ ਵਾਲੀਆਂ ਮਿਸਾਇਲਾਂ ਦਾ ਪਰੀਖਦ ਤੇ ਛੇ ਪ੍ਰਮਾਣੂ ਪਰੀਖਣ ਕਰ ਚੁੱਕਾ ਹੈ। ਇਨ੍ਹਾਂ ਵਿੱਚੋਂ ਆਖ਼ਰੀ ਪਰੀਖਣ ਦੀ ਸਮਰੱਥਾ ਹੀਰੋਸ਼ਿਮਾ ਧਮਾਕੇ ਤੋਂ 16 ਗੁਣਾ ਵੱਧ ਤਾਕਤਵਰ ਸੀ।

 

 

ਕੋਈ ਵੀ ਅਸਲ ਪਰੀਖਣ ਸ੍ਰੀ ਟਰੰਪ ਦੇ ਪ੍ਰਕੋਪ ਨੂੰ ਵਧਾਉਣ ਵਾਲਾ ਹੋਵੇਗਾ, ਜੋ ਅਕਸਰ ਕਿਮ ਆਪਣਾ ਵਾਅਦਾ ਨਾ ਨਿਭਾਉਣ ਦਾ ਦੋਸ਼ ਲਾਉਂਦੇ ਰਹੇ ਹਨ; ਭਾਵੇਂ ਉਨ੍ਹਾਂ ਘੱਟ ਦੂਰੀ ਵਾਲੇ ਹਥਿਆਰਾਂ ਦੇ ਪਰੀਖਣ ਨੂੰ ਕੋਈ ਖ਼ਾਸ ਮਹੱਤਤਾ ਨਹੀਂ ਦਿੱਤੀ।

 

 

ਦੋਵੇਂ ਦੇਸ਼ਾਂ ਦੇ ਆਗੂਆਂ ਪਖਚਾਲੇ ਆਉਂਦੇ ਫ਼ਰਵਰੀ ਮਹੀਨੇ ਹਨੋਈ ਵਿਖੇ ਹੋਣ ਵਾਲੀ ਸਿਖ਼ਰ ਵਾਰਤਾ ਬੇਨਤੀਜਾ ਰਹਿਣ ਤੋਂ ਬਾਅਦ ਗੱਲਬਾਤ ਵਿੱਚ ਰੇੜਕਾ ਬਣਿਆ ਹੋਇਆ ਹੈ। ਉੱਤਰੀ ਕੋਰੀਆ ਨੇ ਪਾਬੰਦੀਆਂ ਉੱਤੇ ਰਾਹਤ ਦੀ ਤਾਜ਼ਾ ਪੇਸ਼ਕਸ਼ ਦੇਣ ਲਈ ਅਮਰੀਕਾ ਨੂੰ ਸਾਲ ਦੇ ਅੰਤ ਤੱਕ ਦਾ ਸਮਾਂ ਦਿੱਤਾ ਸੀ।

 

 

ਸਰਕਾਰੀ ਖ਼ਬਰ ਏਜੰਸੀ ਕੇਸੀਐੱਨਏ ਨੇ ਕਿਮ ਜੋਂਗ ਉਨ ਦੇ ਹਵਾਲੇ ਨਾਲ ਕਿਹਾ ਹੈ – ‘ਸਾਡੇ ਲਈ ਹੁਣ ਇੱਕ–ਤਰਫ਼ਾ ਪ੍ਰਤੀਬੱਧਤਾ ਨਿਭਾਉਂਦੇ ਰਹਿਣ ਦਾ ਕੋਈ ਆਧਾਰ ਨਹੀਂ ਹੈ।’ ਉਨ੍ਹਾਂ ਕਿਹਾ ਹੈ ਕਿ ਦੁਨੀਆ ਇੱਕ ਨਵਾਂ ਜੰਗੀ ਹਥਿਆਰ ਹੋਵੇਗੀ, ਜੋ ਨੇੜ ਭਵਿਖ ਵਿੱਚ ਉੱਤਰੀ ਕੋਰੀਆ ਕੋਲ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North Korea ready again for Nuclear Test