ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉੱਤਰੀ ਕੋਰੀਆ ਨੇ ਕਿਹਾ, ਅਮਰੀਕਾ ਬਾਰੇ ਸਾਡਾ ਸਬਰ ਦਾ ਬੰਨ੍ਹ ਟੁਟ ਰਿਹੈ

ਉੱਤਰ ਕੋਰੀਆ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਦੀਆਂ ਨੀਤੀਆਂ ਅਤੇ ਇਕਪਾਸੜ ਹਥਿਆਰਬੰਦੀ ਮੰਗਾਂ ਨੂੰ ਲੈ ਕੇ ਉਸ ਦਾ ਸਬਰ ਜਵਾਬ ਦੇ ਰਿਹਾ ਹੈ। ਚੇਤਾਵਨੀ ਦਿੱਤੀ ਕਿ ਨੇਤਾਵਾਂ ਵਿਚਕਾਰ ਸਿਰਫ਼ ਨਿੱਜੀ ਸਬੰਧ ਹੀ ਪਰਮਾਣੂ ਕੂਟਨੀਤੀ ਨੂੰ ਪਟੜੀ ਤੋਂ ਉਤਰਨ ਤੋਂ ਬਚਾਉਣ ਲਈ ਕਾਫੀ ਨਹੀਂ ਹਨ।

 

ਕੋਰੀਆ ਦੀ ਕੇਂਦਰੀ ਨਿਊਜ਼ ਏਜੰਸੀ ਵਿੱਚ ਪ੍ਰਸਾਰਿਤ ਇੱਕ ਬਿਆਨ ਵਿੱਚ ਉੱਤਰੀ ਕੋਰੀਆ ਦੇ ਸੀਨੀਅਰ ਅਧਿਕਾਰੀ ਕਿਮ ਯੋਂਗ ਚੋਲ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਚੰਗੇ ਸੰਬੰਧਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਵਿੱਚ ਥੋੜੀ ਤਰੱਕੀ ਹੋਈ ਹੈ।

 

ਉਨ੍ਹਾਂ ਕਿਹਾ ਕਿ ਨਿਰੰਤਰ ਤਣਾਅ ਅਤੇ ਦੁਸ਼ਮਣੀ ਦੇ ਕਾਰਨ, ‘ਕਿਸੇ ਵੀ ਸਮੇਂ ਜੰਗ ਛੇੜ ਸਕਦੀ ਹੈ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ‘ਅੰਤਮ ਅਤੇ ਸੰਪੂਰਨ’ ਪ੍ਰਮਾਣਿਤ ਇਕਪਾਸੜ ਹਥਿਆਰਬੰਦੀ ਦੀ ਮੰਗ ਕਰਕੇ ਉੱਤਰੀ ਕੋਰੀਆ ਦੇ ਸਬਰ ਦੀ ਪਰਖ ਕਰ ਰਿਹਾ ਹੈ ਅਤੇ ਸੰਯੁਕਤ ਰਾਸ਼ਟਰ ਵਿੱਚ ਉੱਤਰ ਕੋਰੀਆ ਖ਼ਿਲਾਫ਼ ਪਾਬੰਦੀਆਂ ਮਜ਼ਬੂਤ ਕਰਨ ਲਈ ਦੂਜੇ ਦੇਸ਼ਾਂ ‘ਤੇ ਵੀ ਦਬਾਅ ਪਾ ਰਿਹਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North Korea says its running out of patience with US