ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰ ਕੋਰੀਆ ਨੇ ਨਵੇਂ ਹਾਈ ਟੈਕ ਹਥਿਆਰ ਦਾ ਕੀਤਾ ਪ੍ਰੀਖਣ

ਉਤਰ ਕੋਰੀਆ ਨੇ ਨਵੇਂ ਹਾਈ ਟੈਕ ਹਥਿਆਰ ਦਾ ਕੀਤਾ ਪ੍ਰੀਖਣ

ਉਤਰ ਕੋਰੀਆਈ ਆਗੂ ਕਿਮ ਜੋਗ ਨੇ ਨਵੇਂ ਹਾਈ ਟੈਕ ਹਥਿਆਰ ਦੇ ਪ੍ਰੀਖਣ ਦਾ ਨਿਰੀਖਣ ਕੀਤਾ। ਯੋਨਹਾਪ ਸੰਵਾਦ ਕਮੇਟੀ ਅਨੁਸਾਰ ਪਿਓਗਯਾਗ ਦੀ ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਸਦੀ ਜਾਣਕਾਰੀ ਦਿੱਤੀ। ਉਤਰ ਕੋਰੀਆ ਦੇ ਸਰਕਾਰੀ ਪ੍ਰਸਾਰਕ ਦਾ ਹਵਾਲਾ ਦਿੰਦੇ ਹੋਏ ਯੋਨਹਾਪ ਨੇ ਦੱਸਿਆ ਕਿ ਕਿਮ ਜੋਂਗ ਉਨ ਨੇ ਰਾਸ਼ਟਰੀ ਰੱਖਿਆ ਵਿਗਿਆਨ ਅਕਾਦਮੀ `ਚ ਨਵ ਵਿਕਸਿਤ ਹਾਈ ਟੈਕ ਸਾਮਰਿਕ ਹਥਿਆਰ ਦੇ ਪ੍ਰੀਖਣ ਦਾ ਨਿਰੀਖਣ ਕੀਤਾ।


ਉਸਨੇ ਦੱਸਿਆ ਕਿ ਪ੍ਰੀਖਣ ਸਫਲ ਰਿਹਾ, ਪ੍ਰੰਤੂ ਇਹ ਕਿਸ ਤਰ੍ਹਾ ਦਾ ਹਥਿਆਰ ਹੈ, ਇਸ ਬਾਰੇ ਨਹੀਂ ਦੱਸਿਆ। ਸਰਕਾਰੀ ਮੀਡੀਆ ਨੇ ਕਿਹਾ ਕਿ ਹਾਈ ਟੈਕ ਸਾਮਰਿਕ ਹਥਿਆਰ ਦਾ ਲੰਬੇ ਸਮੇਂ `ਚ ਵਿਕਾਸ ਕੀਤਾ ਗਿਆ ਹੈ। ਇਹ ਸਾਡੇ ਦੇਸ਼ ਦੀ ਰੱਖਿਆ ਨੂੰ ਮਜ਼ਬੂਤ ਬਣਾਉਣਾ ਹੈ ਅਤੇ ਸਾਡੀ ਫੌਜ਼ ਦੀ ਲੜਾਕੂ ਸ਼ਕਤੀ ਨੂੰ ਮਜ਼ਬੂਤ ਬਣਾਉਦਾ ਹੈ।


ਪਿਓਗਯਾਗ ਵੱਲੋਂ ਪ੍ਰਮਾਣੂ ਹਥਿਆਰ ਅਤੇ ਬੈਲੀਸਿਟਕ ਮਿਜ਼ਾਇਲਾਂ ਦਾ ਪ੍ਰੀਖਣ ਰੋਕਿਆ ਜਾਣਾ ਇਸ ਸਾਲ ਦੀ ਕੂਟਨੀਤਿਕ ਘਟਨਾਕ੍ਰਮ ਅਤੇ ਉਤਰ ਕੋਰੀਆ-ਅਮਰੀਕਾ ਦੇ ਵਿਚ ਗੱਲਬਾਤ ਲਈ ਮਹੱਤਵਪੂਰਣ ਰਿਹਾ ਹੈ।  ਇਸਦੀ ਅਮਰੀਕੀ ਰਾਸ਼ਟਰਪਤੀ ਡੋਲਾਲਡ ਟਰੰਪ ਨੇ ਵਾਰ-ਵਾਰ ਪ੍ਰਸ਼ੰਸਾ ਕੀਤੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North Korea tests new high tech tactical weapon