ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰ ਕੋਰੀਆ ਨੇ ਫਿਰ ਕੀਤਾ ‘ਘੱਟ ਦੂਰੀ’ ਦੀਆਂ ਦੋ ਬੈਲੀਸਿਟਕ ਮਿਜ਼ਾਇਲਾਂ ਦਾ ਪ੍ਰੀਖਣ

ਉਤਰ ਕੋਰੀਆ ਨੇ ਫਿਰ ਕੀਤਾ ‘ਘੱਟ ਦੂਰੀ’ ਦੀਆਂ ਦੋ ਬੈਲੀਸਿਟਕ ਮਿਜ਼ਾਇਲਾਂ ਦਾ ਪ੍ਰੀਖਣ

ਉਤਰੀ ਕੋਰੀਆ ਨੇ ਸ਼ਨੀਵਾਰ ਨੂੰ ਘੱਟ ਦੂਰੀ ਵਾਲੀਆਂ ਦੋ ਬੈਲਿਸਿਟਕ ਮਿਜ਼ਾਇਲਾਂ ਦਾ ਪ੍ਰੀਖਣ ਕੀਤਾ। ਅਮਰੀਕਾ ਅਤੇ ਦੱਖਣੀ ਕੋਰੀਆ ਦੇ ਸੰਯੁਕਤ ਸੈਨਾ ਅਭਿਆਸ ਦੇ ਵਿਰੋਧ ਵਿਚ ਉਹ ਲਗਾਤਾਰ ਮਿਜ਼ਾਇਲਾਂ ਦਾ ਪ੍ਰੀਖਣ ਕਰ ਰਿਹਾ ਹੈ। ਇਸ ਲੜੀ ਵਿਚ ਇਹ ਉਸਦਾ ਤਾਜ਼ਾ ਪ੍ਰੀਖਣ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਸ਼ਨੀਵਾਰ ਨੂੰ ਕਿਹਾ ਕਿ ਫੌਜ ਨੇ ਦੋ ਅਣਜਾਣ ਮਿਜ਼ਾਇਲਾਂ ਨੂੰ ਦੇਖਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਘੱਟ ਦੂਰੀ ਵਾਲੀ ਬੈਲੀਸਿਟਕ ਮਿਜ਼ਾਇਲਾਂ ਸਨ।

 

ਮਿਜ਼ਾਇਲਾਂ ਜਾਪਾਨ ਸਾਗਰ ਵਿਚ ਸੁੱਟਣ ਤੋਂ ਪਹਿਲਾਂ 380 ਕਿਲੋਮੀਟਰ ਤੱਕ ਹਵਾਂ ਵਿਚ ਰਹੀ ਅਤੇ 97 ਕਿਲੋਮੀਟਰ ਦੀ ਉਚਾਈ ਤੱਕ ਪਹੁੰਚੀ।

 

ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਨਵੇਂ ਪ੍ਰੀਖਣ ਦੇ ਸੰਦਰਭ ਵਿਚ ਸਾਡੀ ਫੌਜ ਤਤਪਰਤਾ ਨਾਲ ਉਤਰ ਕੋਰੀਆ ਦੀ ਗਤੀਵਿਧੀਆਂ ਉਤੇ ਨਜ਼ਰ ਬਣਾਈ ਹੋਈ ਹੈ।

 

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ ਬਲੂ ਹਾਊਸ’ ਨੇ ਕਿਹਾ ਕਿ ਉਹ ਉਤਰ ਕੋਰੀਆ ਦੇ ਹਥਿਆਰਾਂ ਦੀ ਪ੍ਰੀਖਣ ਦੇ ਮੱਦੇਨਜ਼ਰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਇਕ ਮੀਟਿੰਗ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North Korea Two Short Range Ballistic Missile Test