ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਨੇ ਡੋਨਾਲਡ ਟਰੰਪ ਨੂੰ ਭੇਜੀ ਚਿੱਠੀ

ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿੱਠੀ ਲਿਖ ਕੇ ਇੱਕ ਵਾਰ ਹੋਰ ਮੁਲਾਕਾਤ ਕਰਨ ਦੀ ਮੰਗ ਕੀਤੀ ਹੈ। ਵਾਈਟ ਹਾਊਸ ਦੀ ਬੁਲਾਰਨ ਸਾਰਾਹ ਸੈਂਡਰਸ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਟਰੰਪ ਨੂੰ ਕਿਮ ਨੇ ਚਿੱਠੀ ਭੇਜੀ ਹੈ ਜਿਸ ਵਿਚ ਇੱਕ ਵਾਰ ਫਿਰ ਮੀਟਿੰਗ ਕਰਨ ਦੀ ਮੰਗ ਕੀਤੀ ਗਈ ਹੈ। ਹਾਲਾਂਕਿ ਵਾਈਟ ਹਾਊਸ ਪਹਿਲਾਂ ਹੀ ਟਰੰਪ ਅਤੇ ਕਿਮ ਵਿਚਾਲੇ ਇੱਕ ਬੈਠਕ ਕਰਾਉਣ ਚ ਲੱਗਿਆ ਹੋਇਆ ਹੈ।

 

ਦੋਨੇ ਆਗੂ 12 ਜੂਨ ਨੂੰ ਸਿੰਘਾਪੁਰ ਚ ਹੋਏ ਸੰਮੇਲਨ ਮਗਰੋਂ ਉਤਰ ਕੋਰੀਆ ਦੇ ਪਰਮਾਣੂ ਮੁੱਦਿਆਂ ਤੇ ਚਰਚਾ ਕਰ ਰਹੇ ਹਨ। ਸੈਂਡਰਸ ਮੁਤਾਬਕ ਕਿਮ ਦੀ ਚਿੱਠੀ ਕਾਫੀ ਸਕਾਰਾਤਮਕ ਅਤੇ ਸ਼ੁੱਭ ਚਿੰਤਕ ਵਾਲੀ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਕਿਮ ਦਾ ਇੱਕ ਨਿਜੀ ਪੱਤਰ ਉਨ੍ਹਾਂ ਕੋਲ ਆਉਣ ਵਾਲਾ ਹੈ। ਚਿੱਠੀ ਚ ਕਿਹਾ ਗਿਆ ਹੈ ਕਿ ਕੋਰੀਆਈ ਦੇਸ਼ ਆਪਣੇ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਵੱਚਨਬੱਧ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:North Korean dictator Kim sent a letter sent to Donald Trump