ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਰਾਨੀਜਨਕ: ਰਾਫ਼ੇਲ ਦੀ ਸ਼ਸਤਰ–ਪੂਜਾ ’ਤੇ ਰਾਜਨਾਥ ਸਿੰਘ ਦੇ ਬਚਾਅ 'ਚ ਆਈ ਪਾਕਿ ਫ਼ੌਜ

ਹੈਰਾਨੀਜਨਕ: ਰਾਫ਼ੇਲ ਦੀ ਸ਼ਸਤਰ–ਪੂਜਾ ’ਤੇ ਰਾਜਨਾਥ ਸਿੰਘ ਦੇ ਬਚਾਅ 'ਚ ਆਈ ਪਾਕਿ ਫ਼ੌਜ

ਕਸ਼ਮੀਰ ਮਸਲੇ ਨੂੰ ਲੈ ਕੇ ਲਗਾਤਾਰ ਭਾਰਤ ਵਿਰੁੱਧ ਜ਼ਹਿਰ ਉਗਲਣ ਵਾਲੇ ਪਾਕਿਸਤਾਨ ਦਾ ਇੱਕ ਵੱਖਰਾ ਰੂਪ ਸਾਹਮਣੇ ਆਇਆ ਹੈ। ਭਾਰਤ ਉੱਤੇ ਲਗਾਤਾਰ ਹਮਲਾ ਕਰਨ ਵਾਲੇ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਆਸਿਫ਼ ਗ਼ਫ਼ੂਰ ਨੇ ਕੱਲ੍ਹ ਵੀਰਵਾਰ ਨੂੰ ਰਾਫ਼ੇਲ ਦੀ ਸ਼ਸਤਰ–ਪੂਜਾ ਦੇ ਮਾਮਲੇ ਉੱਤਰ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਚਾਅ ਕੀਤਾ। ਫ਼ਰਾਂਸ ਵਿੱਚ ਸ੍ਰੀ ਰਾਜਨਾਥ ਸਿੰਘ ਵੱਲੋਂ ਕੀਤੀ ਗਈ ਸ਼ਸਤਰ–ਪੂਜਾ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਰਾਜਨਾਥ ਸਿੰਘ ਦਾ ਬਚਾਅ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਆਸਿਫ਼ ਗ਼ਫ਼ੂਰ ਨੇ ਕੀਤਾ। ਉਨ੍ਹਾਂ ਕਿਹਾ ਕਿ ਰਾਫ਼ੇਲ ਦੀ ਪੂਜਾ ਵਿੱਚ ਕੁਝ ਵੀ ਗ਼ਲਤ ਨਹੀਂ ਹੈ ਕਿਉਂਕਿ ਇਹ ਧਰਮ ਉੱਤੇ ਆਧਾਰਤ ਹੈ।

 

 

ਸ੍ਰੀ ਆਸਿਫ਼ ਗ਼ਫ਼ੂਰ ਨੇ ਟਵੀਟ ਕੀਤਾ ਕਿ ਰਾਫ਼ੇਲ ਦੀ ਪੂਜਾ ਵਿੱਚ ਕੁਝ ਵੀ ਗ਼ਲਤ ਨਹੀਂ ਹੈ ਕਿਉਂਕਿ ਇਹ ਧਰਮ ਅਨੁਸਾਰ ਹੈ। ‘ਕ੍ਰਿਪਾ ਕਰ ਕੇ ਚੇਤੇ ਰੱਖੋ ਕਿ ਇਕੱਲੀ ਮਸ਼ੀਨ ਦੇ ਹੀ ਅਰਥ ਨਹੀਂ ਹੁੰਦੇ। ਅਸਲ ਵਿੱਚ ਉਸ ਮਸ਼ੀਨ ਨੂੰ ਸੰਭਾਲਣ ਵਾਲੇ ਵਿਅਕਤੀ ਦੀ ਸਮਰੱਥਾ, ਜਨੂੰਨ ਤੇ ਸੰਕਲਪ ਦੇ ਵੀ ਅਰਥ ਹੁੰਦੇ ਹਨ।’

 

 

ਪਾਕਿਸਤਾਨੀ ਫ਼ੌਜ ਦਾ ਅਜਿਹਾ ਬਿਆਨ ਉਸ ਵੇਲੇ ਆਇਆ ਹੈ, ਜਦੋਂ ਦੋਵੇਂ ਦੱਖਣੀ ਏਸ਼ੀਆਈ ਦੇਸ਼ਾਂ ਵਿਾਲੇ ਤਣਾਅ ਆਪਣੇ ਸਿਖ਼ਰ ਉੱਤੇ ਪੁੱਜਾ ਹੋਇਆ ਹੈ। ਭਾਰਤ ਵੱਲੋਂ ਜੰਮੂ–ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਤਾਂ ਪਾਕਿਸਤਾਨ ਜਿਵੇਂ ਭਾਰਤ ਵਿਰੁੱਧ ਜ਼ਹਿਰ ਉਗਲ਼ ਰਿਹਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਦੁਸਹਿਰਾ ਵਾਲੇ ਦਿਨ ਜਦੋਂ ਫ਼ਰਾਂਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਰਾਫ਼ੇਲ ਜੰਗੀ ਹਵਾਈ ਜਹਾਜ਼ ਸੌਂਪਿਆ ਜਾ ਰਿਹਾ ਸੀ, ਤਦ ਉਸ ਵੇਲੇ ਸ੍ਰੀ ਰਾਜਨਾਥ ਸਿੰਘ ਰਾਫ਼ੇਲ ਦੀ ਸ਼ਸਤਰ–ਪੂਜਾ ਕੀਤੀ ਸੀ। ਦੁਸਹਿਰਾ ਵਾਲੇ ਦਿਨ ਕਿਉਂਕਿ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ। ਵਿਰੋਧੀ ਧਿਰ ਇਸ ਦੀ ਆਲੋਚਨਾ ਕਰ ਰਹੀ ਹੈ।

 

 

ਸ੍ਰੀ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਦੀਆਂ ਆਲੋਚਨਾਵਾਂ ਦਾ ਜਵਾਬ ਵੀ ਦੇ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nothing wrong in Shastra Puja of Rafale says Pakistan Army