ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਵਿਰੁੱਧ ਹੁਣ ਸੈਨੇਟ ’ਚ ਚੱਲੇਗੀ ਮਹਾਂਦੋਸ਼ ਦੀ ਕਾਰਵਾਈ

ਟਰੰਪ ਵਿਰੁੱਧ ਹੁਣ ਸੈਨੇਟ ’ਚ ਚੱਲੇਗੀ ਮਹਾਂਦੋਸ਼ ਦੀ ਕਾਰਵਾਈ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਹੁਣ ਸੰਸਦ ਦੇ ਉਪਰਲੇ ਸਦਨ ਸੈਨੇਟ ’ਚ ਮਹਾਂਦੋਸ਼ ਦੀ ਕਾਰਵਾਈ ਚੱਲੇਗੀ। ਬੁੱਧਵਾਰ ਨੂੰ ਸੰਸਦ ਦੇ ਹੇਠਲੇ ਸਦਨ ਵਿੱਚ ਚੱਲ ਰਹੀ ਮਹਾਂਦੋਸ਼ ਦੀ ਇਸ ਕਾਰਵਾਈ ਨੂੰ ਉੱਪਰਲੇ ਸਦਨ ਸੈਨੇਟ ’ਚ ਭੇਜਣ ਦੇ ਹੱਕ ਵਿੱਚ ਵੀ ਸੰਸਦ ਮੈਂਬਰਾਂ ਨੇ ਬਾਕਾਇਦਾ ਵੋਟਿੰਗ ਕਰ ਕੇ ਆਪਣੀ ਮਨਜ਼ੂਰੀ ਦੇ ਦਿੱਤੀ।

 

 

ਇੱਥੇ ਵਰਨਣਯੋਗ ਹੈ ਕਿ ਸੱਤਾ ਦੀ ਦੁਰਵਰਤੋਂ ਤੇ ਸੰਸਦ ਦੇ ਕੰਮ ਵਿੱਚ ਅੜਿੱਕਾ ਪੈਦਾ ਕਰਨ ਦੇ ਦੋਸ਼ ਹੇਠ ਸ੍ਰੀ ਟਰੰਪ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਇਹ ਕਾਰਵਾਈ ਹੁਣ ਸੈਨੇਟ ’ਚ ਚੱਲੇਗੀ।

 

 

ਟਰੰਪ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਸੈਨੇਟ ’ਚ ਚਲਾੲਹੇ ਜਾਣ ਦੇ ਹੱਕ ਵਿੱਚ 228 ਸੰਸਦ ਮੈਂਬਰਾਂ ਨੇ ਤੇ ਵਿਰੋਧ ’ਚ 193 ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ।

 

 

ਪ੍ਰਾਪਤ ਜਾਦਕਾਰੀ ਮੁਤਾਬਕ ਅਮਰੀਕੀ ਪ੍ਰਤੀਨਿਧ ਸਦਨ ਨੇ ਬੁੱਧਵਾਰ ਨੂੰ ਸੈਨੇਟ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦੀ ਕਾਰਵਾਈ ਅੱਗੇ ਵਧਾਉਂਦਿਆਂ ਉਸ ਨੂੰ ਉਪਰਲੇ ਸਦਨ ਵਿੱਚ ਵੀ ਭੇਜਣ ਲਈ ਵੋਟਿੰਗ ਕੀਤੀ; ਤਾਂ ਜੋ ਉਨ੍ਹਾਂ ਨੂੰ ਸੱਤਾ ਦੀ ਦੁਰਵਰਤੋਂ ਤੇ ਕਾਂਗਰਸ ਲਈ ਅੜਿੱਕਾ ਪੈਦਾ ਕਰਨ ਨੂੰ ਲੈ ਕੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।

 

 

ਸਦਨ ਨੇ ਮਹਾਂਦੋਸ਼ ਚਲਾਉਣ ਲਈ ਸੱਤਾਧਾਰੀ ਧਿਰ ਵੱਲੋਂ ਵੀ ਸੱਤ ਸੰਸਦ ਮੈਂਬਰਾਂ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਡੈਮੋਕ੍ਰੈਟ ਮੈਂਬਰਾਂ ਨਾਲ ਮਹਾਂਦੋਸ਼ ਦੀ ਕਾਰਵਾਈ ਉੱਤੇ ਬਹਿਸ ਕਰਨਗੇ। ਉਨ੍ਹਾਂ ਨੂੰ ਹੇਠਲੇ ਸਦਨ ਦੇ ਸਪੀਕਰ ਨੈਂਸੀ ਪੈਲੋਸੀ ਨੇ ਨਾਮਜ਼ਦ ਕੀਤਾ ਹੇ।

 

 

ਇੱਥੇ ਵਰਨਣਯੋਗ ਹੈ ਕਿ 435 ਮੈਂਬਰਾਂ ਵਾਲੇ ਹੇਠਲੇ ਸਦਨ ਵਿੱਚ ਬੀਤੇ ਵਰ੍ਹੇ 18 ਦਸੰਬਰ ਨੂੰ ਰਾਸ਼ਟਰਪਤੀ ਟਰੰਪ ਵਿਰੁੱਧ ਅਹੁਦੇ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਮਹਾਂਦੋਸ਼ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Impeachment process to be initiated against Trump in Senate