ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਲਾੜੀ ਨੂੰ ਛੋਟੇ ਕਪੜੇ ਪਾਉਣ ’ਤੇ ਦੇਣਾ ਪਵੇਗਾ ਟੈਕਸ!

ਇਹ ਖ਼ਬਰ ਛੋਟੇ ਕਪੜੇ ਪਾ ਕੇ ਵਿਆਹ ਕਰਨ ਵਾਲੀ ਲੜਕੀਆਂ ਨੂੰ ਦੁਖੀ ਕਰ ਸਕਦੀ ਹੈ ਕਿਉਂਕਿ ਹੁਣ ਇਟਲੀ ਚ ਅਜਿਹੀਆਂ ਲੜਕੀਆਂ ਨੂੰ ਸਭਿਆਚਾਰ ਟੈਕਸ (ਡੀਸੈਂਸੀ ਟੈਕਸ) ਵਜੋਂ ਵਾਧੂ ਰਕਮ ਅਦਾ ਕਰਨੀ ਹੋਵੇਗੀ। ਇੱਕ ਇਤਾਲਵੀ ਪਾਦਰੀ ਨੇ ਇਸਦੀ ਸਿਫਾਰਸ਼ ਕੀਤੀ ਹੈ ਅਤੇ ਕਿਹਾ ਹੈ ਕਿ ਛੋਟੇ ਕਪੜੇ ਪਾ ਕੇ ਵਿਆਹ ਕਰਨ ਵਾਲੀ ਲਾੜੀ ਨੂੰ ਆਪਣੇ ਵਿਆਹ ਲਈ ਸਭਿਆਚਾਰ ਟੈਕਸ ਦੇ ਤੌਰ ਤੇ ਵਾਧੂ ਰਕਮ ਅਦਾ ਕਰਨੀ ਹੋਵੇਗੀ।

 

ਵੈਨਿਸ ਦੇ ਨੇੜੇ ਓਰਿਗੋ ਦੇ ਪਾਦਰੀ ‌ਕ੍ਰਿਸਟਿਆਨੋ ਬੋਬੋ ਨੇ ਕਿਹਾ ਹੈ ਕਿ ਚਰਚ ਵਿਚ ਇਸ ਤਰ੍ਹਾਂ ਦਾ ਕਾਨੂੰਨ ਹੋਣਾ ਚਾਹੀਦਾ ਹੈ ਕਿ ਜਿਹੜੇ ਵੀ ਦੁੱਲਹਨ ਜਿੰਨੇ ਛੋਟੇ ਕੱਪੜੇ ਪਾਵੇ, ਉਸ ਤੋਂ ਓਨਾ ਹੀ ਜਿ਼ਆਦਾ ਸਭਿਆਚਾਰ ਟੈਕਸ ਵਜੋਂ ਵਸੂਲਿਆ ਜਾਵੇ।

 

ਉਨ੍ਹਾਂ ਕਿਹਾ ਕ‌ਿ ਅਸੀਂ ਉਨ੍ਹਾਂ ਦੁੱਲਹਨਾਂ ਦੀ ਪੋਸ਼ਾਕ ਦੀ ਸਭਿਆਚਾਰ ਮੁਤਾਬਕ ਟੈਕਸ ਲਗਾਉਣ ਦੀ ਇੱਕ ਪ੍ਰਣਾਲੀ ਬਣਾ ਸਕਦੇ ਹਾਂ ਜੋ ਤੁਹਾਨੂੰ ਗੈਰਸਭਿਆਚਾਰਕ ਅਤੇ ਅਸ਼ਲੀਲਪੁਣੇ ਵਜੋਂ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਿਸ ਦੁੱਲਹਨ ਨੇ ਜਿੰਨੀ ਛੋਟੀ ਪੋਸ਼ਾਕ ਪਾਈ ਹੋਵੇਗੀ, ਉਸ ਤੋਂ ਓਨਾ ਹੀ ਜਿ਼ਆਦਾ ਸਭਿਆਚਾਰ ਟੈਕਸ ਅਦਾ ਕਰਨਾ ਹੋਵੇਗਾ।

 

ਮੀਡੀਆ ਰਿਪੋਰਟਾਂ ਮੁਤਾਬਕ ਪਾਦਰੀ ਬੋਬੋ ਨੇ ਬਾਅਦ ਚ ਇਹ ਸਾਫ ਕੀਤਾ ਕਿ ਉਨ੍ਹਾਂ ਦੀ ਟਿੱਪਣੀ ਨੂੰ ਭੜਕਾਉਣ ਵਾਲੇ ਬਿਆਨ ਵਜੋਂ ਪੇਸ਼ ਕੀਤਾ ਗਿਆ ਹੈ ਕਿ ਉਹ ਅਜਿਹਾ ਕਰਨਾ ਚਾਹੁੰਦੇ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਚਰਚ ਵਿਚ ਵਿਆਹ ਕਰਨ ਲਈ ਆਉਣ ਵਾਲੀ ਕੁੜੀਆਂ ਅਤੇ ਔਰਤਾਂ ਦੇ ਅਜਿਹੇ ਮੌਕੇ ਤੇ ਗੈਰਸਭਿਆਚਾਰ ਗਾਊਨ ਪਾਉਣ ਬਾਰੇ ਹੋਰਨਾਂ ਪਾਦਰੀਆਂ ਨੂੰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਦੁੱਲਹਨਾਂ ਨੂੰ ਛੋਟੇ ਕਪੜੇ ਪਾਉਣ ਦੀ ਥਾਂ ਸਭਿਆਚਾਰਕ ਪੋਸ਼ਾਕ ਪਾਉਣੀ ਚਾਹੀਦੀ ਹੈ।

 

ਪਾਦਰੀ ਦੇ ਇਸ ਬਿਆਨ ਮਗਰੋਂ ਇਟਲੀ ਚ ਸੋਸ਼ਲ ਮੀਡੀਆ ਤੇ ਲੋਕਾਂ ਦੀ ਰਲੀਮਿਲੇ ਪੱਖ ਸਾਹਮਣੇ ਆ ਰਹੇ ਹਨ। ਇੱਕ ‌ਵਿਅਕਤੀ ਨੇ ਲਿਖਿਆ ਹੈ ਕਿ ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ 1940 ਚ ਵਾਪਸ ਪਰਤ ਰਹੇ ਹਾਂ। ਇੱਕ ਹੋਰ ਵਿਅਕਤੀ ਨੇ ਲਿਖਿਆ ਕਿ ਜੇਕਰ ਕੋਈ ਗੈਰਸਭਿਆਚਾਰ ਜਾਂ ਛੋਟੇ ਕਪੜੇ ਪਾ ਕੇ ਵਿਆਹ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਚਰਚ ਵਿਚ ਵਿਆਹ ਕਰਨ ਲਈ ਜਾਉਣ ਦੀ ਕੀ ਲੋੜ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now the girls will have to wear them on small clothes