ਅਗਲੀ ਕਹਾਣੀ

ਮੁੰਬਈ ਤੋਂ ਯੂਏਈ ਜਾਣ ਲਈ ਸਮੁੰਦਰ `ਚੋਂ ਨਿਕਲੇਗੀ ਰੇਲ ਗੱਡੀ

ਮੁੰਬਈ ਤੋਂ ਯੂਏਈ ਜਾਣ ਲਈ ਸਮੁੰਦਰ `ਚੋਂ ਨਿਕਲੇਗੀ ਰੇਲ ਗੱਡੀ

ਯੂਏਈ ਜਾਣ ਦਾ ਸੁਪਨਾ ਦੇਖਣ ਵਾਲਿਆਂ ਲਈ ਇਕ ਚੰਗੀ ਖਬਰ ਹੈ। ਜੇਕਰ ਇਹ ਯੋਜਨਾ ਸਫਲ ਰਹੀ ਤਾਂ ਛੇਤੀ ਹੀ ਤੁਸੀਂ ਇਹ ਸਫਰ ਹਵਾਈ ਯਾਤਰਾ ਦੀ ਥਾਂ ਰੇਲ ਗੱਡੀ `ਤੇ ਕਰੋਗੇ। ਯੂਏਈ ਇਕ ਅਜਿਹੀ ਰੇਲ ਗੱਡੀ ਚਲਾਉਣ ਦੀ ਯੋਜਨਾ `ਤੇ ਕੰਮ ਕਰ ਰਿਹਾ ਹੈ, ਜਿਸ ਨਾਲ ਮੁੰਬਈ ਤੋਂ ਫੁਜੈਰਾਹ ਦਾ ਸਫਰ ਸਿਰਫ ਕੁਝ ਘੰਟਿਆਂ `ਚ ਪੂਰਾ ਕੀਤਾ ਜਾ ਸਕੇਗਾ। ਇਹ ਪਾਣੀ ਦੇ ਹੇਠਾਂ ਚੱਲਣ ਵਾਲੀ ਰੇਲ ਗੱਡੀ ਹੋਵੇਗੀ।


ਖਬਰ ਹੈ ਕਿ ਸੰਯੂਕਤ ਅਰਬ ਅਮੀਰਾਤ ਨੇ ਅੰਡਰਵਾਟਰ ਰੇਲ ਗੱਡੀ ਨੈਟਵਰਕ `ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਲੋਟਿੰਗ ਅੰਡਰਵਾਟਰ ਨੈਟਵਰਕ ਤੋਂ ਯੂਏਈ ਨਾਲ ਭਾਰਤ ਨੂੰ ਵੀ ਕਾਫੀ ਲਾਭ ਹੋਵੇਗਾ। ਇੱਥੋਂ ਦੇ ਮਸਦਰ ਸ਼ਹਿਰ ਦੀ ਕੰਸਲਟੈਂਸੀ ਦੇ ਫਾਉਂਡਰ ਅਲਸ਼ੇਹੀ ਦਾ ਕਹਿਣਾ ਹੈ ਕਿ ਇਹ ਪੂਰਾ ਨੈਟਵਰਕ ਤਕਰੀਬਨ 2000 ਕਿਲੋਮੀਟਰ ਤੋਂ ਵੀ ਘੱਟ ਦਾ ਹੋਵੇਗਾ ਅਤੇ ਇਸ ਨੂੰ ਪਾਸ ਕਰਾਉਣ ਲਈ ਕਈ ਸਾਰੇ ਪਹਿਲੂਆਂ `ਚੋਂ ਨਿਲਕਣਾ ਪਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨੈਟਵਰਕ ਤੋਂ ਦੋਵੇਂ ਦੇਸ਼ਾਂ ਵਿਚ ਵਪਾਰ ਵਧੇਗਾ। ਫੁਜੈਰਾਹ ਬੰਦਰਗਾਹ ਤੋਂ ਤੇਲ ਅਤੇ ਉਤਰੀ ਮੁੰਬਈ ਦੀ ਨਰਮਦਾ ਨਦੀ ਤੋਂ ਨਿਰਯਾਤ ਅਯਾਤ ਦੇ ਕੰਮ `ਚ ਵਾਧਾ ਹੋਵੇਗਾ।


ਦੁਨੀਆ ਦੇ ਕਈ ਦੇਸ਼ ਅੰਡਰਵਾਟਰ ਰੇਲ ਨੈਟਵਰਕ `ਤੇ ਕੰਮ ਕਰ ਰਹੇ ਹਨ। ਇਨ੍ਹਾਂ `ਚ ਚੀਨ, ਰੂਸ, ਕੈਨੇਡਾ ਅਤੇ ਅਮਰੀਕਾ ਦਾ ਨਾਮ ਮੁੱਖ ਹੈ। ਯੂਏਈ ਹੀ ਨਹੀਂ ਮੁੰਬਈ ਨੂੰ 2022 ਤੱਕ ਅਹਿਮਦਾਬਾਦ ਤੋਂ ਵੀ ਪਾਣੀ ਹੇਠਾਂ ਰੇਲ ਗੱਡੀ ਨਾਲ ਜੋੜਨ ਦੀ ਯੋਜਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:now underwater train will take uae from mumbai