ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

23 ਸਾਲਾਂ ਪਿੱਛੋਂ ਪੇਸ਼ਾਵਰ ਦੀ ਸੁਨਹਿਰੀ ਮਸਜਿਦ ’ਚ ਔਰਤਾਂ ਮੁੜ ਕਰ ਸਕਣਗੀਆਂ ਨਮਾਜ਼ ਅਤਾ

23 ਸਾਲਾਂ ਪਿੱਛੋਂ ਪੇਸ਼ਾਵਰ ਦੀ ਸੁਨਹਿਰੀ ਮਸਜਿਦ ’ਚ ਔਰਤਾਂ ਮੁੜ ਕਰ ਸਕਣਗੀਆਂ ਨਮਾਜ਼ ਅਤਾ

ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ’ਚ 23 ਸਾਲਾਂ ਦੀ ਪਾਬੰਦੀ ਤੋਂ ਬਾਅਦ ਸੁਨਹਿਰੀ ਮਸਜਿਦ ’ਚ ਔਰਤਾਂ ਦੋਬਾਰਾ ਨਮਾਜ਼ ਅਤਾ ਕਰ ਸਕਣਗੀਆਂ। ਖ਼ਬਰ ਏਜੰਸੀਆਂ ਦੀ ਰਿਪੋਰਟ ਮੁਤਾਬਕ ਮਸਜਿਦ ਦੇ ਨਾਇਬ ਇਮਾਮ ਮੁਹੰਮਦ ਇਸਮਾਇਲ ਨੇ ਕਿਹਾ ਕਿ 1996 ਤੱਕ ਔਰਤਾਂ ਨੂੰ ਜੁੰਮੇ (ਸ਼ੁੱਕਰਵਾਰ) ਦੀ ਖ਼ਾਸ ਨਮਾਜ਼ ਪੜ੍ਹਨ ਦੀ ਇਜਾਜ਼ਤ ਸੀ ਪਰ ਵਧਦੇ ਅੱਤਵਾਦ ਕਾਰਨ ਉਨ੍ਹਾਂ ਦੇ ਅਜਿਹਾ ਕਰਨ ’ਤੇ ਰੋਕ ਲਾ ਦਿੱਤੀ ਗਈ ਸੀ।

 

 

ਮੀਡੀਆ ਰਿਪੋਰਟ ਮੁਤਾਬਕ ਮਸਜਿਦ ਪ੍ਰਸ਼ਾਸਨ ਵੱਲੋਂ ਇਸ ਕਦਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਲਗਭਗ 20 ਔਰਤਾਂ ਨੇ ਪਰਸੋਂ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਅਤਾ ਕੀਤੀ। ਔਰਤਾਂ ਲਈ ਮਸਜਿਦ ਦੀ ਉੱਪਰਲੀ ਮੰਜ਼ਿਲ ਉੱਤੇ ਵੱਡੇ ਹਾੱਲ ’ਚ ਜੁੰਮੇ ਦੀ ਨਮਾਜ਼ ਅਤਾ ਕਰਨ ਦਾ ਇੰਤਜ਼ਾਮ ਕੀਤਾ ਗਿਆ ਹੈ।

 

 

ਮਸਜਿਦ ਪ੍ਰਸ਼ਾਸਨ ਦੇ ਬੈਨਰ ’ਤੇ ਵੀ ਅਜਿਹਾ ਲਿਖਿਆ ਗਿਆ ਹੈ। ਔਰਤਾਂ ਨੂੰ ਈਦ ਦੀ ਨਮਾਜ਼ ਦੀ ਵੀ ਇਜਾਜ਼ਤ ਹੋਵੇਗੀ। ਸ੍ਰੀ ਇਸਮਾਇਲ ਨੇ ਦੱਸਿਆ ਕਿ ਅਸੀਂ ਉੱਪਰਲੇ ਹਿੱਸੇ ਨੂੰ ਦੋਬਾਰਾ ਖੋਲ੍ਹ ਦਿੱਤਾ ਹੈ, ਤਾਂ ਜੋ ਔਰਤਾਂ ਇੱਕ ਵੱਖਰੀ ਥਾਂ ਉੱਤੇ ਜੁੰਮੇ ਦੀ ਨਮਾਜ਼ ਅਤਾ ਕਰ ਸਕਣ ਅਤੇ ਖ਼ੁਤਬਾ ਸੁਣ ਸਕਣ।

 

 

ਜੁੰਮੇ ਦੀ ਨਮਾਜ਼ ਅਤਾ ਕਰਨ ਵਾਲੀ 45 ਸਾਲਾ ਕੌਸਰ ਸ਼ਾਹ ਨੇ ਕਿਹਾ ਕਿ ਮੈਂ ਸੱਚਮੁਚ ਖ਼ੁਸ਼ ਹਾਂ ਤੇ ਇਹ ਵਾਕਈ ਇੱਕ ਚੰਗਾ ਫ਼ੈਸਲਾ ਹੈ। ਸਾਨੂੰ ਆਸ ਹੈ ਕਿ ਮਸਜਿਦ ਪ੍ਰਸ਼ਾਸਨ ਔਰਤਾਂ ਨੂੰ ਨਿਯਮਤ ਤੌਰ ’ਤੇ ਵੀ ਇਜਾਜ਼ਤ ਦੇਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Women can pray at Golden Mosque of Peshawar after 23 years