ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਿਪਤ ਯਾਦਗਾਰੀ ਸਿੱਕੇ ਜਾਰੀ ਕੀਤੇ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਿਪਤ ਨੇਪਾਲ ਨੇ ਤਿੰਨ ਯਾਦਗਾਰੀ ਸਿੱਕੇ ਜਾਰੀ ਕੀਤੇ। ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਲਗਭਗ ਪੰਜ ਸੌ ਸਾਲ ਪਹਿਲਾਂ ਕਾਠਮਾਂਡੂ ਦੇ ਬਾਹਰੀ ਹਿੱਸੇ ਬਾਲਜੂ ਇਲਾਕੇ ਦਾ ਦੌਰਾ ਕੀਤਾ ਸੀ।

 

ਨੇਪਾਲ ਨੈਸ਼ਨਲ ਬੈਂਕ ਦੇ ਰਾਜਪਾਲ ਚਿੰਰਜੀਵੀ ਨੇਪਾਲ ਅਤੇ ਨੇਪਾਲ ਵਿੱਚ ਭਾਰਤ ਦੇ ਰਾਜਦੂਤ ਮਨਜੀਵ ਸਿੰਘ ਪੁਰੀ ਨੇ ਸਾਂਝੇ ਤੌਰ 'ਤੇ 100, 1000 ਅਤੇ 2500 ਨੇਪਾਲੀ ਰੁਪਏ ਮੁੱਲ ਦੇ ਸਿੱਕੇ ਜਾਰੀ ਕੀਤੇ।

 

ਇੰਡੀਆ ਇਨ ਨੇਪਾਲ ਨੇ ਇੱਕ ਟਵੀਟ ਵਿੱਚ ਕਿਹਾ, ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਮੌਕੇ ਕਾਠਮਾਂਡੂ ਦੇ ਹੋਟਲ ਅਲੌਫਟ ਵਿਖੇ “ਸਿੱਖ ਹੈਰੀਟੇਜ ਆਫ਼ ਨੇਪਾਲ” ਨਾਮੀ ਇੱਕ ਕਿਤਾਬ ਦੀ ਵੀ ਘੁੰਢ ਚੁਕਾਈ ਕੀਤੀ ਗਈ। 

 

ਭਾਰਤੀ ਦੂਤਘਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਨੇਪਾਲ ਦੇ ਕੇਂਦਰੀ ਬੈਂਕ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਸਿੱਕੇ ਜਾਰੀ ਕੀਤੇ ਜਾਣ ਨਾਲ ਨੇਪਾਲ ਵਿੱਚ ਡੂੰਘੇ ਸਿੱਖ ਸਬੰਧਾਂ ਨੂੰ ਦਿਖਾਉਂਦਾ ਹੈ।

 

ਇਸ ਮੌਕੇ ਕਰਵਾਏ ਸਮਾਗਮ ਵਿੱਚ ਨੇਪਾਲ ਦੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਸਥਾਨਕ ਲੋਕ ਵੀ ਸ਼ਾਮਲ ਹੋਏ। ਭਾਰਤੀ ਰਾਜਦੂਤ ਪੁਰੀ ਨੇ ਇਸ ਸਮੇਂ ਦੌਰਾਨ ਨੇਪਾਲ ਵਿੱਚ ਸਿੱਖ ਵਿਰਾਸਤ ਦੀ ਮਹੱਤਤਾ ਨੂੰ ਦਰਸਾਉਂਦਿਆਂ ਇੱਕ ਵਿਆਪਕ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ।

 

ਕਾਠਮਾਂਡੂ ਨੇੜੇ ਬਾਲਾਜੂ ਦਾ ਨਾਨਕ ਮੱਠ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਪੰਜ ਸੌ ਸਾਲ ਪਹਿਲਾਂ ਆਏ ਸਨ। ਉਥੇ, ਸਦੀਆਂ ਪੁਰਾਣੀਆਂ ਹੱਥ ਲਿਖਤ ਸਿੱਖ ਪਾਂਡੂਲਿਪੀਆਂ ਨੂੰ ਸੁਰੱਖਿਅਤ ਕੀਤਾ ਗਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRB issues coins commemorating 550th Prakash Parv of Guru Nanak Dev