ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ’ਚ ਭਾਰਤੀ ਡਾ. ਵਾਸਨ ਕਰ ਰਹੇ ਨੇ ਕੋਰੋਨਾ ਵਾਇਰਸ ਵੈਕਸੀਨ ਦੀ ਖੋਜ

ਆਸਟ੍ਰੇਲੀਆ ’ਚ ਭਾਰਤੀ ਡਾ. ਵਾਸਨ ਕਰ ਰਹੇ ਨੇ ਕੋਰੋਨਾ ਵਾਇਰਸ ਵੈਕਸੀਨ ਦੀ ਖੋਜ

ਕੋਰੋਨਾ ਵਾਇਰਸ ਹੁਣ ਤੱਕ ਚੀਨ ’ਚ ਸੈਂਕੜੇ ਜਾਨਾਂ ਲੈ ਚੁੱਕਾ ਹੈ। ਇਸ ਵਾਇਰਸ ਦਾ ਤੋੜ ਲੱਭਣ ਤੇ ਕਿਸੇ ਵੈਕਸੀਨ ਦੀ ਈਜਾਦ ਕਰਨ ਲਈ ਖੋਜ ਨਾ ਸਿਰਫ਼ ਚੀਨ ’ਚ ਸ਼ੁਰੂ ਹੋ ਗਈ ਹੈ; ਸਗੋਂ ਚੀਨ ਤੋਂ ਬਾਹਰ ਵੀ ਅਜਿਹੇ ਜਤਨ ਲਗਾਤਾਰ ਜਾਰੀ ਹਨ। ਅਜਿਹੀ ਇੱਕ ਖੋਜ ਆਸਟ੍ਰੇਲੀਆ ਦੀ ‘ਕਾਮਨਵੈਲਥ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰੀਸਰਚ ਆਰਗੇਨਾਇਜ਼ੇਸ਼ਨ’ (CSIRC) ’ਚ ਵੀ ਚੱਲ ਰਹੀ ਹੈ।

 

 

ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਆਸਟ੍ਰੇਲੀਆ ’ਚ ਚੱਲ ਰਹੀ ਇਸ ਖੋਜ ਦੀ ਅਗਵਾਈ ਭਾਰਤੀ ਮੂਲ ਦੇ ਖੋਜੀ ਵਿਗਿਆਨੀ ਐੱਸਐੱਸ ਵਾਸਨ ਕਰ ਰਹੇ ਹਨ। ਡਾ. ਵਾਸਨ ਦੀ ਯੋਗ ਅਗਵਾਈ ਹੇਠ ਇਹ ਟੀਮ ਹੁਣ ਕੋਰੋਨਾ ਵਾਇਰਸ ਦੀ ਕਾਟ ਲਈ ਵੈਕਸੀਨ ਦੀ ਖੋਜ ਦੇ ਨੇੜੇ ਪੁੱਜੀ ਦੱਸੀ ਜਾਂਦੀ ਹੈ।

 

 

ਤੁਹਾਨੂੰ ਚੇਤੇ ਹੋਵੇਗਾ ਕਿ ਆਸਟ੍ਰੇਲੀਆ ਸਥਿਤ ਡੋਹਰਟੀ ਇੰਸਟੀਚਿਊਟ ਦੇ ਖੋਜੀ ਵਿਗਿਆਨੀ ਪਿਛਲੇ ਹਫ਼ਤੇ ਮਨੁੱਖੀ ਸੈਂਪਲ ਤੋਂ ਵਾਇਰਸ ਨੂੰ ਵੱਖ ਕਰਨ ’ਚ ਸਫ਼ਲ ਹੋ ਗਏ ਸਨ। ਇਸ ਘਾਤਕ ਵਾਇਰਸ ਦੀ ਵੈਕਸੀਨ ਲੱਭਣ ਲਈ ਪ੍ਰੀ–ਕਲੀਨਿਕਲ ਅਧਿਐਨ ਦੀ ਬਹੁਤ ਜ਼ਰੂਰਤ ਹੈ।

 

 

CSIRO ਦੀ ਖ਼ਤਰਨਾਕ ਪੈਥੋਜਨਜ਼ ਨਾਲ ਸਬੰਧਤ ਖੋਜੀ ਟੀਮ ਦੇ ਮੁਖੀ ਪ੍ਰੋਫ਼ੈਸਰ ਐੱਸਐੱਸ ਵਾਸਨ ਨੇ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਉਹ ਡੋਹਰਟੀ ਇੰਸਟੀਚਿਊਟ ਦੇ ਆਪਣੇ ਸਹਿਯੋਗੀ ਖੋਜੀਆਂ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਵਾਇਰਸ ਨੂੰ ਇੰਨੀ ਤੇਜ਼ੀ ਨਾਲ ਮਨੁੱਖੀ ਸੈਂਪਲ ਤੋਂ ਨਿਖੇੜ ਲਿਆ ਹੈ। ਹੁਣ ਪ੍ਰੀ–ਕਲੀਨਿਕਲ ਅਧਿਐਨਾਂ ਨਾਲ ਛੇਤੀ ਤੋਂ ਛੇਤੀ ਇਸ ਵਾਇਰਸ ਦਾ ਤੋੜ ਲੱਭਣ ਦੀ ਜ਼ਰੂਰਤ ਹੈ। ਰੋਜ਼ਾਨਾ ‘ਟਾਈਮਜ਼ ਆੱਫ਼ ਇੰਡੀਆ’ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।

 

 

ਪ੍ਰੋਫ਼ੈਸਰ ਡਾ. ਵਾਸਨ CSIRO ਦੇ ਪ੍ਰਮੁੱਖ ਖੋਜ–ਅਧਿਕਾਰੀ ਹਨ। ਉਹ ਇਸ ਵੇਲੇ ‘ਕੁਲੀਸ਼ਨ ਫ਼ਾਰ ਐਮਰਜੈਂਸੀ ਪ੍ਰੀਪੇਅਰਡਨੈੱਸ ਇਨੋਵੇਸ਼ਨਜ਼’ (CEPI) ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਦੇ ਸਾਥੀ ਤੇ ਸਹਿਯੋਗੀ ਖੋਜੀ ਡਾਕਟਰ ਆਸਟ੍ਰੇਲੀਅਨ ਐਨੀਮਲ ਹੈਲਥ ਲੈਬਾਰੇਟਰੀ ’ਚ ਲਗਾਤਾਰ ਮਿਹਨਤ ਕਰ ਰਹੇ ਹਨ।

 

 

ਡਾ. ਵਾਸਨ ਮੁਤਾਬਕ ਇਸ ਖੋਜ–ਕਾਰਜ ਵਿੱਚ CSIRO (ਨਿਰਮਾਣ) ਦਾ ਸਹਿਯੋਗ ਵੀ ਉਨ੍ਹਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਵਾਇਰਸ ਦਾ ਸਟਾੱਕ ਵਧਾਉਣ ਉੱਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।

 

 

ਡਾ. ਵਾਸਨ BITS ਪਿਲਾਨੀ ਅਤੇ IISc–ਬੈਂਗਲੁਰੂ ਦੇ ਗ੍ਰੈਜੂਏਟ ਹਨ। ਉਹ ਰ੍ਹੋਡਜ਼ ਸਕਾਲਰਸ਼ਿਪ ’ਤੇ ਆਕਸਫ਼ੋਰਡ ਦੇ ਟ੍ਰਿਨਿਟੀ ਕਾਲਜ ਗਏ ਸਨ। ਉੱਥੇ ਉਨ੍ਹਾਂ ਡਾੱਕਟ੍ਰੇਟ ਦੀ ਡਿਗਰੀ ਹਾਸਲ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRI in Australia closer to Corona Virus Vacciine