ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰਜ਼ੀ ਪਾਰਕਿੰਗ ਟਿਕਟਾਂ ਬਣਾਉਂਦਾ ਰਿਹਾ ਭਾਰਤੀ, ਦੁਬਈ ਅਦਾਲਤ ਨੇ ਸੁਣਾਈ ਸਜ਼ਾ

ਦੁਬਈ ਦੀ ਰੋਡ ਐਂਡ ਟਰਾਂਸਪੋਰਟ ਅਥਾਰਟੀ ਦਾ ਮੁੱਖ ਦਫ਼ਤਰ

ਭੁਗਤਾਨ ਤੋਂ ਬਚਣ ਲਈ ਫ਼ਰਜ਼ੀ ਪਾਰਕਿੰਗ ਟਿਕਟ ਬਣਾਉਣ ਦੇ ਦੋਸ਼ ਹੇਠ ਦੁਬਈ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੇ ਇੱਕ ਨਾਗਰਿਕ ਨੂੰ ਤਿੰਨ ਮਹੀਨੇ ਦੀ ਮੁਲਤਵੀ ਸਜ਼ਾ ਤੇ ਡੀਪੋਰਟ ਕਰਨ ਦਾ ਫ਼ੈਸਲਾ ਸੁਣਾਇਆ ਹੈ।


ਮੀਡੀਆ ਰਿਪੋਰਟ ਅਨੁਸਾਰ 25 ਸਾਲਾ ਭਾਰਤੀ ਨੇ ਸੜਕ ਤੇ ਟਰਾਂਸਪੋਰਟ ਅਥਾਰਟੀ (ਆਰਟੀਏ) ਵੱਲੋਂ ਜਾਰੀ ਪਾਰਕਿੰਗ ਟਿਕਟ ਦੀ ਹੂ-ਬ-ਹੂ ਕਾਪੀ ਤਿਆਰ ਕਰ ਦਿੱਤੀ ਸੀ। ਉਸ ਨੇ ਫ਼ੋਟੋਸ਼ਾਪ ਰਾਹੀਂ ਇਹ ਨਕਲੀ ਟਿਕਟ ਤਿਆਰ ਕੀਤਾ।


ਅਦਾਲਤ ਨੇ ਇਹ ਸਜ਼ਾ ਐਤਵਾਰ ਨੂੰ ਸੁਣਾਈ। ਭਾਰਤੀ ਵਿਅਕਤੀ ਦੀ ਹਾਲੇ ਸ਼ਨਾਖ਼ਤ ਨਹੀਂ ਹੋਈ। ਭਾਰਤੀ ਨਾਗਰਿਕ ਨੂੰ ਅਲ ਰਾਫ਼ਾ `ਚ ਇਸੇ ਵਰ੍ਹੇ 10 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਅ ਸੀ।


ਆਰਟੀਏ ਲਈ ਕੰਮ ਕਰ ਰਹੇ ਇੱਕ ਇੰਸਪੈਕਟਰ ਨੇ ਕਿਹਾ ਕਿ ਉਹ ਡਿਊਟੀ `ਤੇ ਸਨ ਅਤੇ ਅਲ ਕਰਮਾ `ਚ ਪੇਡ ਪਾਰਕਿੰਗ ਵਾਲੀ ਥਾਂ `ਤੇ ਕਾਰਾਂ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇੱਕ ਕਾਰ ਟਿਕਟ ਦੇ ਨਾਲ ਸੀ, ਜੋ ਅਸਲ ਵਰਗੀ ਦਿਸ ਰਹੀ ਸੀ ਪਰ ਉਹ ਨਕਲੀ ਸੀ। ਅਦਾਲਤ ਦੇ ਇਸ ਹੁਕਮ ਵਿਰੁੱਧ ਅਪੀਲ ਕੀਤੀ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRI made illegal parking tickets in Dubai