ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੂੰ ਧਮਕੀ ਦੇਣ ਵਾਲੀ ਪਾਕਿ ਗਾਇਕਾ ਦਾ ਨਿਊਡ ਵੀਡੀਓ ਵਾਇਰਲ, ਮੰਗੀ ਮੁਆਫੀ

ਪਾਕਿਸਤਾਨੀ ਗਾਇਕਾ ਰਬੀ ਪੀਰਜ਼ਾਦਾ ਨੇ ਆਪਣੀ ਵਿਵਾਦਤ ਵੀਡੀਓ ਕਾਰਨ ਪੈਦਾ ਹੋਏ ਵਿਵਾਦਾਂ ਵਿਚਕਾਰ ਮਨੋਰੰਜਨ ਉਦਯੋਗ ਨੂੰ ਛੱਡਣ ਦਾ ਫੈਸਲਾ ਕੀਤਾ ਹੈ

 

ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ, 'ਮੈਂ ਰਬੀ ਪੀਰਜ਼ਾਦਾ। ਮੈਂ ਮਨੋਰੰਜਨ ਉਦਯੋਗ ਤੋਂ ਆਪਣੇ ਆਪ ਨੂੰ ਦੂਰ ਕਰਨ ਦਾ ਫੈਸਲਾ ਕੀਤਾ ਹੈ। ਅੱਲ੍ਹਾ ਮੇਰੇ ਪਾਪ ਮਾਫ ਕਰੇ ਤੇ ਮੇਰੇ ਪ੍ਰਤੀ ਦੂਸਰਿਆਂ ਦੇ ਦਿਲ ਨਰਮ ਕਰੇ। ”

 

ਗਾਇਕਾ ਨੇ ‘ਐਕਸਪ੍ਰੈਸ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਮਨੋਰੰਜਨ ਉਦਯੋਗ ਛੱਡਣ ਦੇ ਫੈਸਲੇ ਦੀ ਪੁਸ਼ਟੀ ਵੀ ਕੀਤੀ।

 

ਪਿਛਲੇ ਹਫਤੇ ਰਬੀ ਦੀ ਇੱਕ ਨਿਜੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਜਿਸ ਵਿੱਚ ਉਹ ਟਾਪਲੈਸ ਹਾਲਤ ਚ ਨੱਚਦੀ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਚ ਉਨ੍ਹਾਂ ਦੀ ਸਖਤ ਆਲੋਚਨਾ ਹੋਈ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਲੋਕਾਂ ਨੇ ਟਰੋਲ ਵੀ ਕੀਤਾ। ਇਸ ਕਾਰਨ ਉਨ੍ਹਾਂ ਦਾ ਨਾਮ ਲੰਘੇ ਸ਼ੁੱਕਰਵਾਰ ਨੂੰ ਪਾਕਿਸਤਾਨ ਚ ਟਵਿੱਟਰ 'ਤੇ ਟ੍ਰੈਂਡ ਹੋਇਆ ਸੀ। ਇਸ ਵਿਵਾਦ ਤੋਂ ਬਾਅਦ ਹੀ ਪੀਰਜ਼ਾਦਾ ਨੇ ਸ਼ੋਅਬਿੱਜ਼ ਛੱਡਣ ਦਾ ਫੈਸਲਾ ਕਰ ਲਿਆ।

 

 

 

 

ਪਾਕਿਸਤਾਨੀ ਪੌਪ ਗਾਇਕਾ ਪੀਰਜ਼ਾਦਾ ਨੇ ਕੁਝ ਦਿਨ ਪਹਿਲਾਂ ਕਸ਼ਮੀਰ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਤਮਘਾਤੀ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਉਸ ਦੌਰਾਨ ਰਬੀ ਨੇ ਟਵਿੱਟਰ 'ਤੇ ਇਕ ਤਸਵੀਰ ਪੋਸਟ ਕੀਤੀ, ਜਿਸ 'ਚ ਉਹ ਸੁਸਾਈਟ-ਜੈਕੇਟ ਪਹਿਨੀ ਦਿਖਾਈ ਦਿੱਤੀ ਸੀ। ਇਸਦੇ ਕੈਪਸ਼ਨ ਚ ਉਨ੍ਹਾਂ ਨੇ ਲਿਖਿਆ, “ਹੈਸ਼ ਟੈਗ ਮੋਦੀ ਹਿਟਲਰ ਮੈਂ ਬਸ ਇਹ ਚਾਹੁੰਦੀ ਹਾਂ। ਹੈਸ਼ ਟੈਗ ਕਸ਼ਮੀਰ ਦੀ ਬੇਟੀ।”

 

ਪਿਛਲੇ ਮਹੀਨੇ ਹੀ ਪੀਰਜ਼ਾਦਾ ਨੇ ਕੁਝ ਸੱਪਾਂ ਅਤੇ ਮਗਰਮੱਛਾਂ ਨਾਲ ਟਵਿੱਟਰ ਉੱਤੇ ਆਪਣੀ ਇੱਕ 15 ਸਕਿੰਟਾਂ ਦੀ ਕਲਿੱਪ ਪੋਸਟ ਕੀਤੀ ਸੀ ਜਿਸ ਚ ਪੀਰਜ਼ਾਦਾ ਨੇ ਕਸ਼ਮੀਰ ਦੇ ਮਾਮਲੇ ’ਤੇ ਪ੍ਰਧਾਨ ਮੰਤਰੀ ਮੋਦੀ ਦੇ ਉਪਰ ਇਨ੍ਹਾਂ ਸੱਪਾਂ ਨੂੰ ਛੱਡਣ ਦੀ ਧਮਕੀ ਦਿੱਤੀ ਸੀ।

 

 

ਇਸ ਤੋਂ ਬਾਅਦ ਪਾਕਿ ਦੇ ਪੰਜਾਬ ਸੂਬੇ ਦੇ ਜੰਗਲੀ ਜੀਵ ਸੁਰੱਖਿਆ ਅਤੇ ਪਾਰਕ ਵਿਭਾਗ ਨੇ ਜੰਗਲੀ ਜਾਨਵਰਾਂ ਨੂੰ ਪਾਲਤੂ ਜਾਨਵਰਾਂ ਵਜੋਂ ਰੱਖ ਕੇ ਵਾਈਲਡ ਲਾਈਫ ਐਕਟ ਦੀ ਉਲੰਘਣਾ ਕਰਨ ਲਈ ਪੀਰਜ਼ਾਦਾ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਤੇ ਲਾਹੌਰ ਦੀ ਇੱਕ ਅਦਾਲਤ ਨੇ ਉਸ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nude video of Pakistani pop singer Rabi Pirzada goes viral who was threatening to PM Modi she apologizes to Allah