ਅਮਰੀਕਾ ਵਿੱਚ ਇਸ ਸਾਲ ਖਸਰੇ ਦੇ ਮਾਮਲਿਆਂ ਦੀ ਗਿਣਤੀ 1,001 ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਨਾਲ ਹੀ, ਉਨ੍ਹਾਂ ਨੇ ਟੀਕਾਕਰਨ ਬਾਰੇ ਗ਼ਲਤ ਸੂਚਨਾ ਤੇ ਪ੍ਰਸਾਰ ਨੂੰ ਰੋਕਣ ਦਾ ਸੰਕਲਪ ਵੀ ਲਿਆ।
ਕੁਝ ਹੀ ਦਿਨ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਜੇਕਰ ਮੌਜੂਦਾ ਪ੍ਰਕੋਪ ਜਾਰੀ ਰਹਿੰਦਾ ਹੈ ਤਾਂ ਅਮਰੀਕਾ ਲਈ ਇਸ ਸੰਕ੍ਰਾਮਕ ਸਾਹ ਦੀ ਬਿਮਾਰੀ ਦਾ ਖ਼ਾਤਮਾ ਕਰਨਾ ਮੁਸ਼ਕਲ ਹੋ ਸਕਦਾ ਹੈ।
ਸਿਹਤ ਅਤੇ ਮਾਨਵ ਸੇਵਾ (ਐਚਐਚਐਸ) ਮੰਤਰੀ ਏਲੇਕਸ ਅਜਰ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਖਸਰੇ ਵਰਗੀ ਰੋਕਥਾਮ ਯੋਗ ਬਿਮਾਰੀ ਦਾ 1000ਵਾਂ ਮਾਮਲਾ ਪ੍ਰੇਸ਼ਾਨ ਕਰਨ ਵਾਲੀ ਇੱਕ ਚੇਤਾਵਨੀ ਹੈ। ਇਹ ਅਹਿਸਾਸ ਕਰਵਾਉਂਦੀ ਹੈ ਕਿ ਲੋਕ ਟੀਕਿਆਂ ਨੂੰ ਸੁਰੱਖਿਅਤ ਸਮਝਣ, ਇਹ ਪੱਕਾ ਕਰਨਾ ਮਹੱਤਵਪੂਰਨ ਹੈ।
ਅਜਰ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਸਿਹਤ ਵਿਭਾਗਾਂ ਅਤੇ ਸਿਹਤ ਸੰਭਾਲ ਮੁਹੱਈਆ ਕਰਵਾਉਣ ਵਾਲਿਆਂ ਨੂੰ ਸਮਰਥਨ ਦੇਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰਖਣ ਦਾ ਸੰਕਲਪ ਪ੍ਰਗਟਾਇਆ। ਨਾਲ ਹੀ ਉਨ੍ਹਾਂ ਨੇ ਇਸ ਬਿਮਾਰੀ ਦਾ ਪ੍ਰਕੋਪ ਰੋਕਣ ਅਤੇ ਟੀਕਿਆਂ ਬਾਰੇ ਗ਼ਲਤ ਜਾਣਕਾਰੀ ਦੇ ਪ੍ਰਸਾਰ ਨੂੰ ਰੋਕਣਾ ਹੀ ਅੰਤਮ ਟੀਚਾ ਰੱਖਿਆ।