ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6.5% ਵਧੀ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ

ਨਿਊ ਯਾਰਕ ਦੀਆਂ ਸੜਕਾਂ `ਤੇ ਭਾਰਤੀ (ਫ਼ਾਈਲ ਫ਼ੋਟੋ)

ਸਾਲ 2017 ਦੌਰਾਨ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਉਸ ਤੋਂ ਪਿਛਲੇ ਵਰ੍ਹੇ ਦੇ ਮੁਕਾਬਲੇ 6.5% ਵਾਧਾ ਦਰਜ ਕੀਤਾ ਗਿਆ। ਇਹ ਜਾਣਕਾਰੀ ਅਮਰੀਕਾ ਦੇ ਰਾਸ਼ਟਰੀ ਟ੍ਰੈਵਲ ਤੇ ਟੂਰਿਜ਼ਮ ਦਫ਼ਤਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਤੋਂ ਮਿਲੀ ਹੈ। ਅਮਰੀਕੀ ਵਣਜ ਵਿਭਾਗ ਦੇ ਨੈਸ਼ਨਲ ਟ੍ਰੈਵਲ ਤੇ ਟੂਰਿਜ਼ਮ ਦਫ਼ਤਰ ਵੱਲੋਂ ਜਾਰੀ ਇਨ੍ਹਾਂ ਅੰਕੜਿਆ `ਚ ਦੱਸਿਆ ਗਿਆ ਹੈ ਕਿ ਪਿਛਲੇ ਵਰ੍ਹੇ 2017 `ਚ 1,285,466 ਭਾਰਤੀ ਅਮਰੀਕਾ ਗਏ ਸਨ, ਜਦ ਕਿ ਉਸ ਤੋਂ ਪਿਛਲੇ ਭਾਵ 2016 `ਚ ਇਹ ਗਿਣਤੀ 1,206,771 ਸੀ।


ਇਹ ਅੰਕੜੇ ਅਮਰੀਕੀ ਹਵਾਈ ਅੱਡਿਆਂ ਤੇ ਬੰਦਰਗਾਹਾਂ ਰਾਹੀਂ ਪੁੱਜੇ ਭਾਰਤੀ ਯਾਤਰੀਆਂ ਦੇ ਹਨ। ਇਸ ਤੋਂ ਪਹਿਲਾਂ ਇੱਕ ਹੋਰ ਰਿਪੋਰਟ ਵੀ ਮੀਡੀਆ `ਚ ਪ੍ਰਕਾਸਿ਼ਤ ਤੇ ਪ੍ਰਸਾਰਿਤ ਹੋਈ ਸੀ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਪਰ ਹੁਣ ਉਸ ਰਿਪੋਰਟ ਤੇ ਉਸ ਦੇ ਅੰਕੜਿਆਂ ਨੂੰ ਗ਼ਲਤ ਦੱਸਿਆ ਜਾ ਰਿਹਾ ਹੈ। ਪਹਿਲੀ ਰਿਪੋਰਟ `ਚ ਉਸੇ ਆਧਾਰ `ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਨੂੰ ਵਿਦੇਸ਼ੀਆਂ ਦੀ ਆਮਦ ਘਟਣ ਦਾ ਮੁੱਖ ਕਾਰਨ ਦੱਸਿਆ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Number of US going Indians increased