ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਆਲਾਲੰਪੁਰ ਦੇ ਸਿੱਖ ਪੁਲਿਸ ਮੁਖੀ ਦੀ ਦਸਤਾਰ `ਤੇ ਇਤਰਾਜ਼ਯੋਗ ਟਿੱਪਣੀ, ਰੋਹ

ਕੁਆਲਾਲੰਪੁਰ ਦੇ ਪੁਲਿਸ ਮੁਖੀ ਅਮਰ ਸਿੰਘ ਤੇ ਬਲੌਗਰ ਰਾਜਾ ਪੇਤਰਾ ਕਮਰੁੱਦੀਨ

ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਦੇ ਪੁਲਿਸ ਮੁਖੀ ਅਮਰ ਸਿੰਘ ਦੀ ਦਸਤਾਰ `ਤੇ ਵਿਅੰਗਾਤਮਕ ਟਿੱਪਣੀ ਕਰ ਕੇ ਬਲੌਗਰ ਰਾਜਾ ਪੇਤਰਾ ਕਮਰੁੱਦੀਨ ਕਸੂਤੇ ਫਸ ਗਏ ਹਨ ਪਰ ਉਨ੍ਹਾਂ ਦਾ ਕੁਝ ਬਚਾਅ ਇਸ ਲਈ ਹੋ ਗਿਆ ਹੈ ਕਿਉਂਕਿ ਉਨ੍ਹਾਂ ਦੇਸ਼ ਦੇ ਪੌਣੇ ਦੋ ਲੱਖ ਦੇ ਲਗਭਗ ਸਿੱਖਾਂ ਤੋਂ ਤੁਰੰਤ ਮਾਫ਼ੀ ਵੀ ਮੰਗ ਲਈ ਹੈ।


ਬਲੌਗਰ ਕਮਰੁੱਦੀਨ ਦੀ ਇਸ ਟਿੱਪਣੀ ਨੂੰ ਪੂਰੀ ਤਰ੍ਹਾਂ ਨਸਲੀ ਮੰਨਿਆ ਗਿਆ ਸੀ। ਖ਼ੁਦ ਸ੍ਰੀ ਅਮਰ ਸਿੰਘ ਨੇ ਵੀ ਇਸ ਦਾ ਗੰਭੀਰ ਨੋਟਿਸ ਲਿਆ ਹੈ।


ਦਰਅਸਲ, ਬਲੌਗਰ ਕਮਰੁੱਦੀਨ ਨੇ ਆਪਣੇ ਇੱਕ ਲੇਖ ਵਿੱਚ ਪੁਲਿਸ ਮੁਖੀ ਦੀ ਕਾਰਗੁਜ਼ਾਰੀ `ਤੇ ਟਿੱਪਣੀ ਕਰਦਿਆਂ ਆਖਿਆ ਸੀ,‘ਕਿ ਸ੍ਰੀ ਅਮਰ ਸਿੰਘ ਨੂੰ ਆਪਣੀ ਪੱਗ ਜ਼ਰਾ ਕੱਸ ਕੇ ਬੰਨ੍ਹਣੀ ਚਾਹੀਦੀ ਹੈ।` ਇਸ ਤੋਂ ਬਾਅਦ ਪੰਜਾਬੀਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ।


ਇਸ ਦੇ ਛੇਤੀ ਪਿੱਛੋਂ ਬਲੌਗਰ ਕਮਰੁੱਦੀਨ ਨੇ ਕਿਹਾ ਕਿ ਉਨ੍ਹਾਂ ਨੂੰ ਦਸਤਾਰ ਦੀ ਅਹਿਮੀਅਤ ਦਾ ਕੋਈ ਅੰਦਾਜ਼ਾ ਨਹੀਂ ਸੀ ਤੇ ਉਨ੍ਹਾਂ ਦੀ ਟਿੱਪਣੀ ਪੁਲਿਸ ਅਧਿਕਾਰੀ ਅਮਰ ਸਿੰਘ `ਤੇ ਸੀ, ਉਨ੍ਹਾਂ ਦੇ ਧਰਮ `ਤੇ ਨਹੀਂ ਸੀ। ਉਨ੍ਹਾਂ ਬਿਨਾ ਕਿਸੇ ਸ਼ਰਤ ਦੇ ਮਾਫ਼ੀ ਮੰਗੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Objectionable comment upon Sikh police chief turban