ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੱਕ ਅੱਖਰ ਦੀ ਗ਼ਲਤੀ ਨੇ ਬਜ਼ੁਰਗ ਨੂੰ ਸਹੀ ਟਿਕਾਣੇ ਤੋਂ ਪਹੁੰਚਾਇਆ 1400 KM ਦੂਰ

ਇੱਕ ਅੱਖਰ ਦੀ ਗ਼ਲਤੀ ਨੇ ਬਜ਼ੁਰਗ ਨੂੰ ਸਹੀ ਟਿਕਾਣੇ ਤੋਂ ਪਹੁੰਚਾਇਆ 1400 KM ਦੂਰ

ਅਕਸਰ ਛੋਟੀ ਜਿਹੀ ਗ਼ਲਤੀ ਬਹੁਤ ਵਾਰ ਵੱਡੀ ਮੁਸੀਬਤ ਦਾ ਕਾਰਨ ਬਣ ਜਾਂਦੀ ਹੈ। ਇੰਝ ਹੀ ਸਿਰਫ਼ ਇੱਕ ਸ਼ਬਦ ਦੀ ਗ਼ਲਤੀ ਨੇ 81 ਸਾਲਾ ਬਜ਼ੁਰਗ ਨੂੰ 1,400 ਕਿਲੋਮੀਟਰ (KM) ਦੂਰ ਪਹੁੰਚਾ ਦਿੱਤਾ।

 

 

ਦਰਅਸਲ ਬਰਲਿਨ ਦੇ ਬਜ਼ੁਰਗ ਇਟਲੀ ਦੇ ਸ਼ਹਿਰ ਰੋਮ (ROME) ਵਿਖੇ ਰਹਿੰਦੇ ਪੋਪ ਨੂੰ ਮਿਲਣ ਲਈ ਜਾਣਾ ਸੀ। ਉਨ੍ਹਾਂ ਨੇ ਆਪਣੀ ਜੈਗੂਆਰ ਕਾਰ ਲਈ ਤੇ ਨਿੱਕਲ ਤੁਰੇ।

 

 

ਉਨ੍ਹਾਂ ਗੂਗਲ ਮੈਪਸ ਵਿੱਚ ਭਰਿਆ ROM ਤੇ ਅੰਗਰੇਜ਼ੀ ਦਾ ਅੱਖਰ ‘ਈ’ (E) ਕਿਤੇ ਗ਼ਲਤੀ ਨਾਲ ਟਾਈਪ ਹੋਣੋਂ ਰਹਿ ਗਿਆ। ਗੂਗਲ ਮੈਪਸ ਦੀ ਨੇਵੀਗੇਸ਼ਨ ਨੇ ਵੀ ਤੁਰੰਤ ਰਸਤਾ ਬਣਾ ਦਿੱਤਾ ਤੇ ਬਜ਼ੁਰਗ ਚੱਲ ਪਏ।

 

 

ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਰਸਤਾ ਉਨ੍ਹਾਂ ਜਰਮਨੀ ਦੇ ਹੀ ਸ਼ਹਿਰ ROM ਪਹੁੰਚਾ ਦੇਵੇਗਾ; ਜਦ ਕਿ ਪੋਪ ਵਾਲਾ ਰੋਮ ਇਟਲੀ ਵਿੱਚ ਹੈ। ਇੰਝ ਜਦੋਂ ਲੰਮੀ ਯਾਤਰਾ ਕਰ ਕੇ ਜਨਾਬ ਗੂਗਲ ਮੈਪਸ ਵਾਲੇ ਰਸਤੇ ਉੱਤੇ ਪੱਜੇ, ਤਾਂ ਉੱਥੇ ਜਾ ਕੇ ਪਤਾ ਲੱਗਾ ਕਿ ਉਹ ਤਾਂ ਆਪਣੇ ਅਸਲ ਟਿਕਾਣੇ ਤੋਂ 1,400 ਕਿਲੋਮੀਟਰ ਦੂਰ ਆ ਗਏ ਹਨ।

 

 

ਬਜ਼ੁਰਗ ਨੇ ਪੋਪ ਦੇ ਸ਼ਹਿਰ ਵੈਟਿਕਨ ਜਾਣਾ ਸੀ ਪਰ ਗੂਗਲ ਮੈਪਸ ਦੀ ਨੇਵੀਗੇਸ਼ਨ ਨੇ ਉਨ੍ਹਾਂ ਨੂੰ ਕਿਤੇ ਹੋਰ ਹੀ ਪਹੁੰਚਾ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Old person reaches 1400 KM away from his destination with one word error