ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਮਾਨ ਵਿਚ ਹੜ੍ਹ ਨਾਲ ਚਾਰ ਭਾਰਤੀਆਂ ਦੀ ਮੌਤ, ਦੋ ਲਾਪਤਾ

ਓਮਾਨ ਵਿਚ ਹੜ੍ਹ ਨਾਲ ਚਾਰ ਭਾਰਤੀਆਂ ਦੀ ਮੌਤ, ਦੋ ਲਾਪਤਾ

ਓਮਾਨ ਵਿਚ ਹੜ੍ਹਗ੍ਰਸਤ ਇਲਾਕੇ ਵਿਚ ਇਕ ਭਾਰਤੀ ਪਰਿਵਾਰ ਦੇ ਛੇ ਮੈਂਬਰ ਲਾਪਤਾ ਹੋ ਗਏ, ਜਿਨ੍ਹਾਂ ਵਿਚੋਂ ਚਾਰ ਦੀਆਂ ਲਾਸ਼ ਮਿਲ ਗਈਆਂ। ਮੂਸਲਾਧਾਰ ਬਾਰਸ਼ ਦੇ ਬਾਅਦ ਚਲਾਏ ਗਏ ਬਚਾਅ ਦਲ ਦੀ ਮੁਹਿੰਮ ਨੂੰ ਅਜੇ ਹੋਰ ਦੋ ਭਾਰਤੀਆਂ ਦੀ ਕੋਈ ਖਬਰ ਨਹੀਂ ਮਿਲ ਸਕੀ।

 

ਇਹ ਇਕ ਭਾਰਤੀ ਹੈ ਜੋ ਇੱਥੇ ਹੈਲਥ ਵਰਕਰ ਵਜੋਂ ਕੰਮ ਕਰਦਾ ਹੈ। ਸ਼ਨੀਵਾਰ ਨੂੰ ਉਹ ਮਸਕਟ ਤੋਂ ਕਰੀਬ 200 ਕਿਲੋਮੀਟਰ ਦੂਰ ਵਾਦੀ ਬਾਨੀ ਖਾਲਿਦ ਵਿਚ ਪਿਕਨਿਕ ਮਨਾਉਣ ਪਰਿਵਾਰ ਸਮੇਤ ਗਿਆ ਸੀ। ਉਥੇ ਭਾਰੀ ਮੀਂਹ ਕਾਰਨ ਗੱਡੀ ਵਿਚ ਸਾਰੇ ਫਸ ਗਏ।

 

ਗਲਫ ਨਿਊਜ਼ ਅਖਬਾਰ ਮੁਤਾਬਕ, ਉਹ ਸਿਹਤ ਕਰਮੀ ਗੱਡੀ ਵਿਚੋਂ ਉਤਰਕੇ ਨਿਕਲਣ ਵਿਚ ਕਾਮਯਾਬ ਰਿਹਾ ਅਤੇ ਉਸਨੇ ਦਰਖਤ ਉਤੇ ਚੜ੍ਹਕੇ ਜਾਨ ਬਚਾਈ। ਪ੍ਰੰਤੂ ਗੱਡੀ ਵਿਚ ਫਸੇ ਉਸਦੇ ਮਾਤਾ–ਪਿਤਾ, ਪਤਨੀ ਅਤੇ ਤਿੰਨ ਬੱਚੇ ਉਦੋਂ ਤੋਂ ਲਾਪਤਾ ਹੈ। ਇਨ੍ਹਾਂ ਵਿਚੋਂ ਚਾਰ ਦੀ ਲਾਸ਼ ਮਿਲ ਗਈ ਹੈ।

 

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਲਾਸ਼ ਪਰਿਵਾਰ ਦੇ ਕਿਹੜੇ ਲਾਪਤਾ ਮੈਂਬਰਾਂ ਦੀ ਹੈ। ਰਾਅਲ ਓਮਾਨ ਪੁਲਿਸ ਨੇ ਕਿਹਾ ਕਿ ਲਾਪਤਾ ਹੋਰ ਦੋ ਬਾਰੇ ਅਜੇ ਕੋਈ ਸੂਚਨਾ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oman Flood 4 Indian Die 2 Missing