ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਮਾਨ ਦੇ ਸੁਲਤਾਨ ਕਾਬੂਸ ਬਿਨ ਸਈਦ ਦਾ ਦੇਹਾਂਤ

ਓਮਾਨ ਦੇ ਸੁਲਤਾਨ ਕਾਬੂਸ ਬਿਨ ਸਈਦ ਦਾ ਦੇਹਾਂਤ

ਓਮਾਨ ਦੇ ਸੁਲਤਾਨ ਕਾਬੂਸ ਬਿਨ ਸਈਦ ਦਾ ਦੇਹਾਂਤ ਹੋ ਗਿਆ ਹੈ। ਉਹ 79 ਸਾਲਾਂ ਦੇ ਸਨ। ਸੂਤਰਾਂ ਮੁਤਾਬਕ ਉਨ੍ਹਾਂ ਦਾ ਲੰਮੀ ਬੀਮਾਰੀ ਤੋਂ ਬਾਅਦ ਦੇਹਾਂਤ ਹੋਇਆ ਹੈ। ਉਨ੍ਹਾਂ ਦੇ ਦੇਹਾਂਤ ਉੱਤੇ ਰਾਇਲ ਕੋਰਟ ਦੇ ਦੀਵਾਨ ਨੇ ਇੱਕ ਸ਼ੋਕ–ਸੁਨੇਹਾ ਜਾਰੀ ਕੀਤਾ।

 

 

ਓਮਾਨ ਮੀਡੀਆ ਮੁਤਾਬਕ ਸੁਲਤਾਨ ਕਾਬੂਸ ਦਾ ਦੇਹਾਂਤ ਕੱਲ੍ਹ ਹੋਇਆ। ਸੁਲਤਾਨ ਦੇ ਦੇਹਾਂਤ ਤੋਂ ਬਾਅਦ ਅੱਜ ਸਨਿੱਚਰਵਾਰ ਨੂੰ ਓਮਾਨ ’ਚ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ।

 

 

ਹਾਲੇ ਅਧਿਕਾਰਤ ਤੌਰ ’ਤੇ ਇਹ ਨਹੀਂ ਦੱਸਿਆ ਗਿਆ ਕਿ ਸੁਲਤਾਨ ਦਾ ਦੇਹਾਂਤ ਕਿਸ ਕਾਰਨ ਕਰਕੇ ਹੋਇਆ ਹੈ। ਸਰਕਾਰੀ ਸੋਗ–ਸੁਨੇਹੇ ਵਿੱਚ ਦੱਸਿਆ ਗਿਆ ਹੈ ਕਿ 14ਵੇਂ ਜੁਮਾਦਾ ਅਲ–ਉੱਲ੍ਹਾ ਸੁਲਤਾਨ ਕਾਬੂਸ ਬਿਨ ਸਈਦ ਦਾ ਸ਼ੁੱਕਰਵਾਰ ਦੇਰ ਰਾਤੀਂ ਦੇਹਾਂਤ ਹੋ ਗਿਆ।  50 ਸਾਲ ਪਹਿਲਾਂ ਇੱਕ ਵਿਆਪਕ ਪੁਨਰ–ਜਾਗ੍ਰਿਤੀ ਤੋਂ ਬਾਅਦ ਉਨ੍ਹਾਂ 23 ਜੁਲਾਈ, 1970 ਨੂੰ ਸੱਤਾ ਸੰਭਾਲੀ ਸੀ।

 

 

ਉਸ ਪੁਨਰ–ਜਾਗ੍ਰਿਤੀ ਦੇ ਨਤੀਜੇ ਵਜੋਂ ਇੱਕ ਸੰਤੁਲਤ ਵਿਦੇਸ਼ ਨੀਤੀ ਬਣੀ; ਜਿਸ ਦੀ ਸ਼ਲਾਘਾ ਸਾਰੀ ਦੁਨੀਆ ਨੇ ਕੀਤੀ।

 

 

ਕਾਬੂਸ ਬਿਨ ਸਈਦ ਤੋਂ ਪਹਿਲਾਂ ਓਮਾਨ ਦੇ ਕਿਸੇ ਹੋਰ ਸੁਲਤਾਨ ਨੇ ਇੰਨਾ ਲੰਮਾ ਸਮਾਂ ਰਾਜ ਨਹੀਂ ਕੀਤਾ। ਉਨ੍ਹਾਂ 1970 ’ਚ ਆਪਣੇ ਪਿਤਾ ਨੂੰ ਰਾਜਗੱਦੀ ਤੋਂ ਲਾਂਭੇ ਕਰ ਦਿੱਤਾ ਸੀ ਤੇ ਖ਼ੁਦ ਸੁਲਤਾਨ ਬਣ ਬੈਠੇ ਸਨ।

 

 

ਸੁਲਤਾਨ ਕਾਬੂਸ ਨੇ ਵਿਆਹ ਨਹੀਂ ਕਰਵਾਇਆ ਸੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸੁਲਤਾਨ ਦੇ ਅਹੁਦੇ ਲਈ ਕੋਈ ਵਾਰਸ ਨਹੀਂ ਹੈ। ਪਰ ਦੇਹਾਂਤ ਦੇ ਤਿੰਨ ਦਿਨਾਂ ਅੰਦਰ ਸ਼ਾਹੀ ਪਰਿਵਾਰ ਦੀ ਕੌਂਸਲ ’ਚੋਂ ਕਿਸੇ ਯੋਗ ਵਿਅਕਤੀ ਨੂੰ ਓਮਾਨ ਦਾ ਨਵਾਂ ਸੁਲਤਾਨ ਚੁਣਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oman s Sultan Qaboos Bin Dayeed no more