ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਸਤਨ ਲੋਕ 5 ਹਜ਼ਾਰ ਚੇਹਰਿਆਂ ਨੂੰ ਰੱਖ ਸਕਦੇ ਨੇ ਯਾਦ

ਔਸਤਨ ਲੋਕ 5 ਹਜ਼ਾਰ ਚੇਹਰਿਆਂ ਨੂੰ ਰੱਖ ਸਕਦੇ ਨੇ ਯਾਦ

ਵਿਗਿਆਨੀਆਂ ਨੇ ਇਕ ਨਵੀਂ ਖੋਜ `ਚ ਪਤਾ ਲੱਗਦਾ ਹੈ ਕਿ ਲੋਕ ਔਸਤਨ ਪੰਜ ਹਜ਼ਾਰ ਚੇਹਰਿਆਂ ਨੂੰ ਯਾਦ ਰੱਖਦੇ ਹਨ। ਬ੍ਰਿਟੇਨ ਦੇ ਯਾਰਕ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਆਪਣੇ ਪ੍ਰਯੋਗ ਰਾਹੀਂ ਇਹ ਜਾਨਣਾ ਚਾਹਿਆ ਕਿ ਪ੍ਰਤੀਭਾਗੀ ਆਪਣੇ ਵਿਅਕਤੀਗਤ ਜੀਵਨ ਨਾਲ, ਮੀਡੀਆ `ਚ ਦੇਖੇ ਗਏ ਚੇਹਰਿਆਂ ਦੇ ਨਾਲ ਹੀ ਮਸ਼ਹੂਰ ਚੇਹਰਿਆਂ `ਚੋਂ ਕਿੰਨੇ ਚੇਹਰਿਆਂ ਨੂੰ ਯਾਦ ਰੱਖ ਸਕਦੇ ਹਨ।


ਪ੍ਰੋਸੀਡਿੰਗਸ ਆਫ ਦ ਰਾਇਲ ਸੁਸਾਇਟੀ ਬੀ ਪੱਤਰਿਕਾ `ਚ ਪ੍ਰਕਾਸ਼ਤ ਖੋਜ਼ `ਚ ਇਕ ਆਧਾਰ ਮੁਹੱਈਆ ਕਰਵਾਇਆ ਗਿਆ, ਜਿਸ `ਚ ਮਨੁੱਖ ਦੇ ਚੇਹਰੇ ਦੀ ਤੁਲਨਾ ਚੇਹਰਾ ਪਹਿਚਾਣਨ ਵਾਲੇ ਸਾਫਟਵੇਅਰ ਨਾਲ ਕੀਤੀ ਗਈ। 


ਇਨ੍ਹਾਂ ਤਕਨੀਕਾਂ ਦੀ ਵਰਤੋਂ ਏਅਰਪੋਰਟ ਅਤੇ ਪੁਲਿਸ ਜਾਂਚ `ਚ ਕੀਤੀ ਜਾਂਦੀ ਹੈ। ਯਾਰਕ ਯੂਨੀਵਰਸਿਟੀ ਦੇ ਰੋਬ ਜੇਨਕਿਨਸ ਕਹਿੰਦੇ ਹਨ ਸਾਡਾ ਅਧਿਐਨ ਇਸ ਗੱਲ `ਤੇ ਕੇਂਦਰਿਤ ਸੀ ਕਿ ਲੋਕ ਵਾਸਤਵ `ਚ ਕਿੰਨੇ ਚੇਹਰੇ ਪਹਿਚਾਣਦੇ ਹਨ ... ਸਾਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਦਿਮਾਗ ਕਿੰਨੇ ਚੇਹਰਿਆਂ ਨੂੰ ਪਹਿਚਾਣ ਸਕਦਾ ਹੈ। ਖੋਜ `ਚ ਲੋਕਾਂ ਨੂੰ ਇਕ ਘੰਟੇ `ਚ ਤਿੰਨ ਲੋਕਾਂ ਦੇ ਨਾਮ ਲਿਖਣ ਨੂੰ ਕਿਹਾ ਗਿਆ ਜੋ ਉਨ੍ਹਾਂ ਦੇ ਜੀਵਨ ਨਾਲ ਜੁੜੇ ਹਨ। ਇਨ੍ਹਾਂ `ਚ ਸਕੂਲ, ਕਾਲਜ, ਸਹਿਯੋਗੀ ਅਤੇ ਪਰਿਵਾਰਕ ਮੈਂਬਰ ਸ਼ਾਮਲ ਹਨ। ਇਸ ਦੇ ਬਾਅਦ ਉਨ੍ਹਾਂ ਨੂੰ ਮਸ਼ਹੂਰ ਹਸਤੀਆਂ ਜਿਵੇਂ ਅਭਿਨੇਤਾ, ਨੇਤਾ ਆਦਿ ਦੇ ਨਾਮ ਲਿਖਣ ਨੂੰ ਗਿਆ ਗਿਆ।

 

ਇਸ ਦੌਰਾਨ ਹਿੱਸਾ ਲੈਣ ਵਾਲਿਆਂ ਨੂੰ ਪਹਿਲਾਂ ਤਾਂ ਕਾਫੀ ਚੇਹਰੇ ਯਾਦ ਆਏ, ਪ੍ਰੰਤੂ ਘੰਟੇ ਦੇ ਅੰਤ `ਚ ਉਨ੍ਹਾਂ ਨੂੰ ਨਵੇਂ ਚੇਹਰੇ ਯਾਦ ਕਰਨ `ਚ ਮੁਸ਼ਕਲ ਆਈ। ਉਨ੍ਹਾਂ ਕਿਹਾ ਕਿ ਨਤੀਜੇ ਦੱਸਦੇ ਹਨ ਕਿ ਭਾਗੀਦਾਰ ਇਕ ਹਜ਼ਾਰ ਤੋਂ 10 ਹਜ਼ਾਰ ਚੇਹਰਿਆਂ ਪਹਿਚਾਣ ਪਾਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:on an average people remember 5 thousand faces says study