ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਤਰੱਕੀਆਂ ਦੇ ਰਾਹ ’ਤੇ, ਟਰੰਪ ਪ੍ਰਸ਼ਾਸਨ ਨੇ ਕੀਤਾ ਖੁਲਾਸਾ

ਅਮਰੀਕਾ ਚ ਡੋਨਾਲਡ ਟਰੰਪ ਦੀ ਅਗਵਾਈ ਲਗਾਤਾਰ ਤਰੱਕੀ ਕਰ ਰਿਹਾ ਹੈ ਜਿਸ ਦਾ ਮੁੱਖ ਕਾਰਨ ਟਰੰਪ ਪ੍ਰਸ਼ਾਸਨ ਦੀਆਂ ਨਵੀਆਂ ਨੀਤੀਆਂ ਨੂੰ ਮੰਨਿਆ ਜਾ ਰਿਹਾ ਹੈ। ਅਮਰੀਕੀ ਰੋਜ਼ਗਾਰ ਵਿਭਾਗ ਵੱਲੋਂ ਬੀਤੇ ਦਿਨੀਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2000 ਦੇ ਦਹਾਕੇ ਮਗਰੋਂ ਅਮਰੀਕੀ ਅਰਥਵਿਵਸਥਾ ਦਾ ਇਹ ਸਾਲ ਸ਼ਲਾਘਾਯੋਗ ਰਿਹਾ ਹੈ।


ਰਿਪੋਰਟ ਚ ਦੱਸਿਆ ਗਿਆ ਹੈ ਕਿ ਅਮਰੀਕਾ ਚ ਬੇਰੋਜ਼ਗਾਰੀ ਦੀ ਦਰ ਸਤੰਬਰ 2018 ਚ ਘੱਟ ਕੇ 3.7 ਫੀਸਦ ਰਹਿ ਗਈ ਹੈ ਜੋ ਕਿ ਦਸੰਬਰ 1969 ਮਗਰੋਂ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ।

 

ਰਿਪੋਰਟ ਚ ਕਿਹਾ ਗਿਆ ਹੈ ਕਿ ਸ਼ੇਅਰ ਬਾਜ਼ਾਰ ਸੂਚਕਾਂਕ ਆਪਣੇ ਹੁਣ ਤੱਕ ਦੇ ਸਭ ਤੋਂ ਉੱਪਰਲੇ ਪੱਧਰ ਦੇ ਨੇੜੇ ਪੁੱਜ ਗਿਆ ਹੈ। ਹਾਲ ਦੇ ਮਹੀਨਿਆਂ ਚ ਨਾਬਲਿਗਾਂ, ਘੱਟ ਪੜ੍ਹੇ ਲਿਖੇ ਮਿਹਨਤੀਆਂ ਅਤੇ ਵਿਕਲਾਂਗ ਨਾਗਰਿਕਾਂ ਦਾ ਵੀ ਵਿਕਾਸ ਹੋਇਆ ਹੈ। ਕੰਪਨੀਆਂ ਹੁਣ ਵੱਧ ਲੋਕਾਂ ਨੂੰ ਨੌਕਰੀਆਂ ਦੇ ਰਹੀਆਂ ਹਨ।

 

ਰਿਪੋਰਟ ਚ ਇਹ ਵੀ ਕਿਹਾ ਗਿਆ ਕਿ ਅਫਰੀਕੀ ਅਮਰੀਕੀ ਨਾਗਰਿਕਾਂ ਅਤੇ ਲੈਟਿਨ ਅਮਰੀਕੀ ਲੋਕਾਂ ਦੀ ਬੇਰੋਜ਼ਗਾਰੀ ਦਰ ਲਗਭਗ ਘੱਟੋ ਘੱਟ ਪੱਧਰ ਤੇ ਰਹੀ ਹੈ। ਇਹ ਰਿਪੋਰਟ ਸ਼ੁੱਕਰਵਾਰ ਨੂੰ ਜਨਤਕ ਕੀਤੀ ਗਈ।

 

ਬੋਰੋਜ਼ਗਾਰੀ ਦਰ ਘਟਣ ਦੀ ਖ਼ਬਰ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਦਿਆਂ ਸਾਂਝੀ ਕੀਤੀ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, ਬੋਰੋਜ਼ਗਾਰੀ ਦਰ 3.7 ਫੀਸਦ, 1969 ਮਗਰੋਂ ਹੁਣ ਤੱਕ ਦੇ ਘੱਟੋ ਘੱਟ ਪੱਧਰ ਤੇ।’   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On the way of promotions Trump administration disclosed