ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨ: ਤੂਫ਼ਾਨ ਕਾਰਨ 16 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ, ਇੱਕ ਦੀ ਮੌਤ

ਜਾਪਾਨ ਨੂੰ ਸ਼ਨੀਵਾਰ ਨੂੰ ਆਇਆ ਸ਼ਕਤੀਸ਼ਾਲੀ ਤੂਫ਼ਾਨ ਹੇਜਿਬੀਸ ਹੁਣ ਰਾਜਧਾਨੀ ਵੱਲ ਵੱਧ ਰਿਹਾ ਹੈ। ਇਸ ਤੂਫ਼ਾਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। 

 

ਤੂਫ਼ਾਨ ਦੇ ਆਉਣ ਤੋਂ ਪਹਿਲਾਂ ਹੀ ਇਸ ਦੇ ਪ੍ਰਭਾਵ ਦੇ ਚੱਲਦਿਆਂ ਭਾਰੀ ਬਾਰਸ਼ ਹੋਈ ਅਤੇ 16 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ। ਤੂਫ਼ਾਨ ਕਾਰਨ ਆਵਾਜਾਈ ਅਤੇ ਬਿਜਲੀ ਸੇਵਾਵਾਂ ਵੀ ਪ੍ਰਭਾਵਤ ਹੋਈਆਂ ਹਨ। ਇਸ ਨਾਲ ਜ਼ਮੀਨ ਖਿਸਕਣ ਦੀ ਸੰਭਾਵਨਾ ਵੀ ਵਧੀ ਹੈ।

 

ਸ਼ਕਤੀਸ਼ਾਲੀ ਕਰਾਰ ਦਿੱਤੇ ਗਏ ਤੂ਼ਫ਼ਾਨ ਕਾਰਨ ਪਹਿਲਾਂ ਹੀ ਰੱਬੀ ਵਿਸ਼ਵ ਕੱਪ ਦੇ ਦੋ ਮੈਚਾਂ ਨੂੰ ਰੱਦ ਕਰਨਾ ਪਿਆ। ਇਸ ਦੇ ਕਾਰਨ 'ਸੁਜ਼ੂਕੀ ਗ੍ਰੈਂਡ ਪ੍ਰਿਕਸ ਵਿੱਚ ਵੀ ਰੁਕਾਵਟ ਪਈ ਅਤੇ 1,600 ਤੋਂ ਵੱਧ ਜਹਾਜ਼ ਉਡਾਣ ਨਹੀਂ ਭਰ ਸਕੇ ਸਨ।  

 

ਪੂਰਬੀ ਟੋਕਿਓ ਦੇ ਚਿਬਾ ਵਿੱਚ ਤੂਫਾਨ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਚੀਬਾ ਦੇ ਇਚਿਹਰਾ ਫਾਇਰ ਵਿਭਾਗ ਦੇ ਬੁਲਾਰੇ, ਹਿਰੋਕੀ ਯਸ਼ੀਰੋ ਨੇ ਦੱਸਿਆ ਕਿ ਇੱਕ 49 ਸਾਲਾ ਵਿਅਕਤੀ ਇੱਕ ਛੋਟੇ ਪਲਟੇ ਟਰੱਕ ਵਿੱਚ ਮਿਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

 

ਜਾਪਾਨ ਦੀ ਮੌਸਮ ਵਿਗਿਆਨ ਏਜੰਸੀ (ਜੇ ਐਮ ਏ) ਨੇ ਕਿਹਾ ਕਿ ਤੂਫਾਨ ਦੇ ਮੱਧ ਜਾਂ ਪੂਰਬੀ ਜਾਪਾਨ ਵਿੱਚ ਸ਼ਨੀਵਾਰ ਸ਼ਾਮ ਨੂੰ 216 ਕਿਲੋਮੀਟਰ ਪ੍ਰਤੀ ਘੰਟਾ (134 ਮੀਲ ਪ੍ਰਤੀ ਘੰਟਾ) ਦੀ ਵੱਧ ਤੋਂ ਵੱਧ ਰਫ਼ਤਾਰ ਪਹੁੰਚਣ ਦੀ ਉਮੀਦ ਹੈ। ਚੀਬਾ ਵਿੱਚ 36,000 ਤੋਂ ਵੱਧ ਮਕਾਨ ਨੁਕਸਾਨੇ ਗਏ ਜਾਂ ਤਬਾਹ ਹੋਏ। ਸਥਾਨਕ ਸਰਕਾਰ ਨੇ ਪ੍ਰਭਾਵਿਤ ਇਮਾਰਤਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੂਫਾਨ ਦੌਰਾਨ ਸੁਰੱਖਿਅਤ ਥਾਵਾਂ ਉੱਤੇ ਜਾਣ ਦੀ ਅਪੀਲ ਕੀਤੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One dead as Typhoon Hagibis takes aim at Japan