ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗ਼ਾਨਿਸਤਾਨ 'ਚ ਅਮਰੀਕੀ ਸੈਨਿਕ ਦੀ ਮੌਤ: ਨਾਟੋ

ਅਫ਼ਗ਼ਾਨਿਸਤਾਨ ਵਿੱਚ ਸ਼ਨੀਵਾਰ ਨੂੰ ਤਾਲਿਬਾਨ ਹਮਲੇ ਵਿੱਚ ਅਮਰੀਕੀ ਫੌਜ ਦੇ ਇੱਕ ਮੈਂਬਰ ਦੀ ਮੌਤ ਹੋ ਗਈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਅੱਤਵਾਦੀਆਂ ਨਾਲ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

 

ਇਸ ਸਾਲ ਇਥੇ ਮਾਰਿਆ ਗਿਆ ਅਮਰੀਕੀ ਫੌਜ ਦਾ ਇਹ 10ਵਾਂ ਸੈਨਿਕ ਹੈ। 2018 ਵਿੱਚ 12 ਅਮਰੀਕੀ ਸੈਨਿਕਾਂ ਦੀ ਜਾਨ ਚੱਲੀ ਗਈ ਸੀ। ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਮਿਸ਼ਨ, ਨੇ ਇਕ ਬਿਆਨ ਵਿੱਚ ਕਿਹਾ ਕਿ ਕਾਰਵਾਈ ਦੌਰਾਨ ਮਾਰੇ ਗਏ ਸੈਨਾ ਦੇ ਮੈਂਬਰ ਦਾ ਨਾਮ ਦਾ ਐਲਾਨ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇਣ ਦੇ 24 ਘੰਟੇ ਬਾਅਦ ਕੀਤਾ ਜਾਵੇਗਾ।
 

ਨਾਟੋ ਨੇ ਹਮਲੇ ਦੀ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਪਰ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕਿਹਾ ਕਿ ਉਸ ਨੇ ਵਰਦਕ ਪ੍ਰਾਂਤ ਦੇ ਸਯੇਦ ਅਬਾਦ ਜ਼ਿਲ੍ਹੇ ਵਿੱਚ ਇੱਕ 'ਅਮਰੀਕੀ ਟੈਂਕ' ਨੂੰ ਉਡਾ ਦਿੱਤਾ ਹੈ। ਅਮਰੀਕਾ ਹਾਲਾਂਕਿ  ਅਫ਼ਗ਼ਾਨਿਸਤਾਨ ਵਿੱਚ ਟੈਂਕਾਂ ਦੀ ਵਰਤੋਂ ਨਹੀਂ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:one US soldier killed in Afghanistan in a taliban attack sya NATO