ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫ਼ ਇੱਕ ਥੱਪੜ ਦੀ ਮਾਰ ਹੈ ਮਸੂਦ ਅਜ਼ਹਰ

ਸਿਰਫ਼ ਇੱਕ ਥੱਪੜ ਦੀ ਮਾਰ ਹੈ ਮਸੂਦ ਅਜ਼ਹਰ

ਅੱਜ ਭਾਰਤ ਨੂੰ ਉਸ ਵੇਲੇ ਵੱਡੀ ਜਿੱਤ ਮਿਲੀ, ਜਦੋਂ ਪਾਕਿਸਤਾਨ ਸਥਿਤ ਅੱਤਵਾਦੀ ਜੱਥੇਬੰਦੀ ‘ਜੈਸ਼–ਏ–ਮੁਹੰਮਦ’ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਨੇ ‘ਕੌਮਾਂਤਰੀ ਦਹਿਹਸ਼ਤਗਰਦ’ ਐਲਾਨ ਦਿੱਤਾ। ਪਰ ਕੀ ਤੁਸੀਂ ਜਾਣਦੇ ਹੋ ਕਿ ਪੁਲਿਸ ਦੇ ਇੱਕ ਸਾਬਕਾ ਅਧਿਕਾਰੀ ਨੇ 1994 ਦੌਰਾਨ ਭਾਰਤ ’ਚ ਮਸੂਦ ਅਜ਼ਹਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਸੀ। ਅਧਿਕਾਰੀ ਮੁਤਾਬਕ ਭਾਰਤ ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਸਰਗਨੇ ਮਸੂਦ ਅਜ਼ਹਰ ਤੋਂ ਪੁੱਛਗਿੱਛ ਕਰਨੀ ਬਹੁਤ ਆਸਾਨ ਸੀ ਕਿਉਂਕਿ ਉਹ ਇੱਕ ਫ਼ੌਜੀ ਅਧਿਕਾਰੀ ਦੇ ਥੱਪੜ ਨਾਲ ਹੀ ਹਿੱਲ ਗਿਆ ਸੀ ਤੇ ਉਸ ਨੇ ਆਪਣੀਆਂ ਸਾਰੀਆਂ ਅੱਤਵਾਦੀ ਗਤੀਵਿਧੀਆਂ ਦੇ ਵੇਰਵੇ ਦੱਸ ਦਿੱਤੇ ਸਨ।

 

 

ਮਸੂਦ ਅਜ਼ਹਰ ਪੁਰਤਗਾਲ ਦੇ ਪਾਸਪੋਰਟ ਉੱਤੇ ਬੰਗਲਾਦੇਸ਼ ਰਸਤੇ ਭਾਰਤ ਵਿੱਚ ਆਇਆ ਸੀ ਤੇ ਫਿਰ ਉਹ ਕਸ਼ਮੀਰ ਪੁੱਜਾ। ਉਸ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿਖੇ ਫ਼ਰਵਰੀ 1994 ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਫ਼ੌਜੀ ਅਧਿਕਾਰੀ ਨੇ ਜਦੋਂ ਮਸੂਦ ਦੇ ਸਿਰਫ਼ ਇੱਕੋ ਥੱਪੜ ਮਾਰਿਆ, ਤਾਂ ਉਹ ਪਾਕਿਸਤਾਨ ਤੋਂ ਚੱਲਣ ਵਾਲੀਆਂ ਸਾਰੀਆਂ ਅੱਤਵਾਦੀ ਗਤੀਵਿਧੀਆਂ ਬਾਰੇ ਬਕਣ ਲੱਗ ਪਿਆ ਸੀ।

 

 

ਸਿੱਕਿਮ ਦੇ ਸਾਬਕਾ ਡੀਜੀਪੀ ਅਵਿਨਾਮ ਮੋਹਨਾਨੇ ਨੇ ਪੀਟੀਆਈ ਨੂੰ ਦੱਸਿਆ ਕਿ ਮਸੂਦ ਅਜ਼ਹਰ ਦੇ ਇੱਕ ਫ਼ੌਜੀ ਅਧਿਕਾਰੀ ਨੇ ਥੱਪੜ ਮਾਰਿਆ ਸੀ। ਭਾਰਤੀ ਖ਼ੁਫ਼ੀਆ ਬਿਊਰੋ ਨੇ ਅਜ਼ਹਰ ਤੋਂ ਕਈ ਵਾਰ ਪੁੱਛਗਿੱਛ ਕੀਤੀ ਸੀ ਪਰ ਫਿਰ ਉਸ ਨੂੰ ਅਗਵਾ ਹੋਏ ਇੰਡੀਅਨ ਏਅਰਲਾਈਨਜ਼ ਦੇ ਹਵਾਈ ਜਹਾਜ਼ ਵਿੱਚ ਮੌਜੂਦ ਸੈਂਕੜੇ ਯਾਤਰੀਆਂ ਨੂੰ ਰਿਹਾਅ ਕਰਵਾਉਣ ਬਦਲੇ ਰਿਹਾਅ ਕਰਨਾ ਪਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only a single slap had started Masood Azhar to tell everything