ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫ਼ ਲੌਕਡਾਊਨ ਨਾਲ ਹੀ ਕੋਰੋਨਾ ਵਾਇਰਸ ਦਾ ਟਾਕਰਾ ਸੰਭਵ ਨਹੀਂ: WHO

ਸਿਰਫ਼ ਲੌਕਡਾਊਨ ਨਾਲ ਹੀ ਕੋਰੋਨਾ ਵਾਇਰਸ ਦਾ ਟਾਕਰਾ ਸੰਭਵ ਨਹੀਂ: WHO

ਕੋਰੋਨਾ ਵਾਇਰਸ ਦੇ ਚੱਲਦਿਆਂ ਭਾਰਤ ਦੇ ਕਈ ਸੂਬੇ ਅੱਜ ਲੌਕਡਾਊਨ ਦੀ ਹਾਲਤ ’ਚ ਹੈ। ਸਿਰਫ਼ ਦੇਸ਼ ਹੀ ਨਹੀਂ, ਸਗੋਂ ਦੁਨੀਆ ਦੇ ਕਈ ਦੇਸ਼ਾਂ ਨੇ ਆਪਣੇ ਸੂਬਿਆਂ ਤੇ ਜ਼ਿਲ੍ਹਿਆਂ ’ਚ ਆਵਾਜਾਈ ਅਤੇ ਘਰਾਂ ਤੋਂ ਬਾਹਰ ਨਿੱਕਲਣ ’ਤੇ ਪਾਬੰਦੀ ਲਾ ਰੱਖੀ ਹੈ। ਹਰੇਕ ਦੀ ਇਹੋ ਕੋਸ਼ਿਸ਼ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ। ਇਸੇ ਦੌਰਾਨ ਹੁਣ ਲੌਕਡਾਊਨ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (WHO) ਦਾ ਬਿਆਨ ਸਾਹਮਣੇ ਆਇਆ ਹੈ।

 

 

WHO ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਰਫ਼ ਲੌਕਡਾਊਨ ਹੀ ਕਾਫ਼ੀ ਨਹੀਂ ਹੈ। ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ WHO ਦੇ ਮਾਈਕ ਰਾਇਨ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਸਿਰਫ਼ ਲੌਕਡਾਊਨ ਹੀ ਕੋਰੋਨਾ ਨੂੰ ਰੋਕਣ ਲਈ ਕਾਫ਼ੀ ਨਹੀਂ ਹੈ; ਇਸ ਵੇਲੇ ਜ਼ਰੂਰਤ ਹੈ ਕਿ ਜਿਹੜੇ ਲੋਕ ਬੀਮਾਰ ਹਨ ਤੇ ਇਸ ਤੋਂ ਪੀੜਤ ਹਨ, ਉਨ੍ਹਾਂ ਨੂੰ ਲੱਭਿਆ ਜਾਵੇ ਤੇ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਜਾਵੇ। ਤਦ ਹੀ ਇਸ ਨੂੰ ਰੋਕਿਆ ਜਾ ਸਕਦਾ ਹੈ।

 

 

ਉਨ੍ਹਾਂ ਦੱਸਿਆ ਕਿ ਲੌਕਡਾਊਨ ਨਾਲ ਸਭ ਤੋਂ ਵੱਡੀ ਔਕੜ ਇਹ ਵੀ ਹੈ ਕਿ ਜਦੋਂ ਇਹ ਖ਼ਤਮ ਹੋਵੇਗਾ, ਤਦ ਲੋਕ ਅਚਾਨਕ ਵੱਡੀ ਗਿਣਤੀ ’ਚ ਘਰਾਂ ਤੋਂ ਬਾਹਰ ਨਿੱਕਲਣਗੇ ਅਤੇ ਖ਼ਤਰਾ ਫਿਰ ਵਧ ਜਾਵੇਗਾ।

 

 

ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਯੂਰੋਪ ਤੇ ਅਮਰੀਕਾ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ; ਜਿਸ ਤੋਂ ਬਾਅਦ ਦਰਜਨਾਂ ਦੇਸ਼ਾਂ ਨੇ ਆਪਣੇ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਕਿਹਾ ਹੈ ਕਿ ਲੌਕਡਾਊਨ ਦਾ ਐਲਾਨ ਕਰ ਦਿੱਤਾ ਹੈ। ਯੂਰੋਪ ਦੇ ਕਈ ਸ਼ਹਿਰਾਂ ’ਚ ਬਾਰ, ਰੈਸਟੋਰੈਂਟ ਸਮੇਤ ਕਈ ਸਹੂਲਤਾਂ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਹੈ।

 

 

ਸ੍ਰੀ ਮਾਈਕ ਰਾਇਨ ਨੇ ਕਿਹਾ ਕਿ ਚੀਨ, ਸਿੰਗਾਪੁਰ ਤੇ ਦੱਖਣੀ ਕੋਰੀਆ ਨੇ ਜਦੋਂ ਲੌਕਡਾਊਨ ਕੀਤਾ, ਤਾਂ ਉਨ੍ਹਾਂ ਉਸ ਹਰੇਕ ਵਿਅਕਤੀ ਦੀ ਜਾਂਚ ਕੀਤੀ, ਜਿਸ ਨੂੰ ਕੋਰੋਨਾ ਵਾਇਰਸ ਦਾ ਖ਼ਤਰਾ ਸੀ। ਹੁਣ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਵੀ ਇਹੋ ਮਾੰਡਲ ਲਾਗੂ ਕਰਨਾ ਚਾਹੀਦਾ ਹੈ।

 

 

ਜੇ ਇੱਕ ਵਾਰ ਇਸ ਨੂੰ ਫੈਲਣ ਤੋਂ ਰੋਕ ਦਿੱਤਾ ਜਾਵੇ, ਤਾਂ ਕੋਰੋਨਾ ਵਾਇਰਸ ਦੀ ਘਾਤਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only Lockdown can t tackle Corona Virus WHO