ਨੇਪਾਲ ਸਰਕਾਰ ਨੇ ਸੋਮਵਾਰ ਨੂੰ ਮਾਊਂਟ ਐਵਰੈਸਟ 'ਤੇ ਸਫ਼ਾਈ ਮੁਹਿੰਮ ਨੂੰ ਪੂਰਾ ਕਰ ਲਿਆ ਅਤੇ ਕਿਹਾ ਕਿ ਉਸ ਨੇ ਤਕਰੀਬਨ 11 ਟਨ ਕੂੜਾ ਇਕੱਠਾ ਕੀਤਾ ਹੈ ਜੋ ਨੂੰ ਦਹਾਕਿਆਂ ਤੋਂ ਚੋਟੀ 'ਤੇ ਸੀ।
ਇਹ ਸਫ਼ਾਈ ਮੁਹਿੰਮ ਅਪ੍ਰੈਲ ਦੇ ਮੱਧ ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਵਿੱਚ ਉੱਚੀ ਚੜ੍ਹਾਈ ਵਿੱਚ ਮਾਹਰ 12 ਸ਼ੇਰਪਾਓ ਦੀ ਇਕ ਵਿਸ਼ੇਸ਼ ਟੀਮ ਵੀ ਸ਼ਾਮਲ ਕੀਤੀ ਸੀ। ਇਸ ਟੀਮ ਨੇ ਇੱਕ ਮਹੀਨੇ ਤੋਂ ਵੱਧ ਸਮੇਂ ਵਿੱਚ ਪੂਰੇ ਕੂੜੇ ਨੂੰ ਇਕੱਠਾ ਕੀਤਾ।
ਸਮਾਚਾਰ ਏਜੰਸੀ ਏਐਫ ਅਨੁਸਾਰ ਨੇਪਾਲ ਦੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਜਨਰਲ ਡਾਡੂ ਰਾਜ ਘਿਮਿਰੇ ਨੇ ਕਿਹਾ ਕਿ ਕੂੜੇ ਤੋਂ ਇਲਾਵਾ ਉਨ੍ਹਾਂ ਨੇ ਮਾਊਂਟ ਐਵਰੇਸਟ ਦੀ ਉੱਚਾਈ ਉੱਤੇ ਸਥਿਤ ਕੈਂਪਾਂ ਤੋਂ ਚਾਰ ਲਾਸ਼ਾਂ ਨੂੰ ਵੀ ਬਰਾਮਦ ਕੀਤਾ ਜਿਨ੍ਹਾਂ ਨੂੰ ਪਿਛਲੇ ਹਫ਼ਤੇ ਕਾਠਮੰਡੂ ਲਿਆਂਦਾ ਗਿਆ ਸੀ।
ਘਿਮਿਰੇ ਅਨੁਸਾਰ ਸਫ਼ਾਈ ਮੁਹਿੰਮ ਵਿੱਚ ਲਗਭਗ 2.30 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਵੀ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਦੇ ਉੱਤਰੀ ਹਿੱਸੇ ਦੀ ਸਫ਼ਾਈ ਲਈ ਇਸੇ ਤਰ੍ਹਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ।