ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ’ਚ ਕਿਸ਼ਤੀ ਡੁੱਬਣ ਨਾਲ ਅੱਠ ਮਰੇ, ਕਈ ਲਾਪਤਾ

ਪਾਕਿ ’ਚ ਕਿਸ਼ਤੀ ਡੁੱਬਣ ਨਾਲ ਅੱਠ ਮਰੇ, ਕਈ ਲਾਪਤਾ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਉਤਰ ਪੱਛਮੀ ਸ਼ਹਿਰ ਹਰਿਪੁਰ ਵਿਚ 50 ਲੋਕਾਂ ਨਾਲ ਭਰੀ ਇਕ ਕਿਸ਼ਤੀ ਦੇ ਝੀਲ ਵਿਚ ਡੁੱਬਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 10 ਤੋਂ ਜ਼ਿਆਦਾ ਲਾਪਤਾ ਹਨ। ਸ਼ਹਿਰ ਦੇ ਸਹਾਇਕ ਕਮਿਸ਼ਨਰ ਅਰਬ ਗੁਲ ਨੇ ਵੀਰਵਾਰ ਨੂੰ ਦੱਸਿਆ ਕਿ ਬੁੱਧਵਾਰ ਨੂੰ ਤਬੇਰਲਾ ਝੀਲ ਵਿਚ ਹੋਈ ਇਯ ਘਟਨਾ ਵਿਚ ਚਾਰ ਬੱਚਿਆਂ ਸਮੇਤ ਅੱਠ ਲੋਕਾਂ ਦੀ ਲਾਸ਼ ਬਰਾਮਦ ਕਰ ਲਈ ਹੈ। ਗੋਤਾਖੋਰਾਂ ਨੇ 15 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ। ਉਨ੍ਹਾਂ ਦੱਸਿਆ ਕਿ ਹਾਦਸੇ ਸਮੇਂ ਕਿਸ਼ਤੀ ਉਤੇ ਮਹਿਲਾਵਾਂ ਅਤੇ ਬੱਚਿਆਂ ਸਮੇਤ 50 ਤੋਂ 60 ਲੋਕ ਸਵਾਰ ਸਨ।

 

ਸ਼ਹਿਰ ਦੇ ਸਾਰੇ ਹਸਪਤਾਲਾਂ ਵਿਚ ਐਮਰਜੈਂਸੀ ਸਥਿਤੀ ਦਾ ਐਲਾਨ ਕੀਤਾ ਹੈ। ਸਾਰੇ ਡਾਕਟਰਾਂ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੂੰ ਤੁਰੰਤ ਡਿਊਟੀ ਉਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਦਸੇ ਦੇ ਤੁਰੰਤ ਬਾਅਦ ਸਥਾਨਕ ਗੋਤਾਖੋਰਾਂ ਅਤੇ ਰਾਹਤ ਤੇ ਬਚਾਅ ਕਰਮੀਆਂ ਨੂੰ ਘਟਨਾ ਸਥਾਨ ਉਤੇ ਭੇਜਿਆ ਗਿਆ, ਪ੍ਰੰਤੂ ਘਟਨਾ ਸਥਾਨ ਤੱਕ ਸੜਕ ਨਾ ਜਾਣ ਕਾਰਨ ਉਥੇ ਪਹੁੰਚਣ ਵਿਚ ਦੇਰੀ ਹੋ ਰਹੀ ਹੈ।

 

ਇਸ ਵਿਚ ਪਾਕਿਸਤਾਨੀ ਫੌਜ ਦੇ ਵਿਸ਼ੇਸ਼ ਦਲ ਨੂੰ ਬਚਾਅ ਕੰਮ ਵਿਚ ਤੇਜ਼ ਕਰਨ ਲਈ ਘਟਨਾ ਸਥਾਨ ਉਤੇ ਭੇਜਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅਜਿਹਾ ਲਗਦਾ ਹੈ ਕਿ ਕਿਸ਼ਤੀ ਵਿਚ ਸਮਰਥਾ ਤੋਂ ਜ਼ਿਆਦਾ ਲੋਕਾਂ ਦੇ ਸਵਾਰ ਹੋਣ ਕਾਰਨ ਇਹ ਡੁੱਬ ਗਈ। ਕਿਸ਼ਤੀ ਵਿਚ ਲੋਕਾਂ ਤੋਂ ਇਲਾਵਾ ਜਾਨਵਰ ਅਤੇ ਸਾਮਾਨ ਵੀ ਲੱਦਿਆ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Overcrowded boat capsizes in Pakistan killing 8