ਪਾਕਿਸਤਾਨ ਨੇ ਜਨੇਵਾ ’ਚ ਸੰਯੁਕਤ ਰਾਸ਼ਟ ਮਨੁੱਖੀ ਅਧਿਕਾਰ ਕੌਂਸਲ (UNHRC) ’ਚ ਕਸ਼ਮੀਰ ਦਾ ਮੁੱਦਾ ਉਠਾਇਆ ਹੈ। ਪਾਕਿਸਤਾਨ ਨੇ ਜੰਮੂ–ਕਸ਼ਮੀਰ ਨੂੰ ਭਾਰਤ ਦਾ ਹਿੱਸਾ ਮੰਨਿਆ ਹੈ। UNHRC ’ਚ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜੰਮੂ–ਕਸ਼ਮੀਰ ਭਾਰਤ ਦਾ ਰਾਜ ਹੈ।
ਇੰਝ ਧਾਰਾ–370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਦੀ ਘਬਰਾਹਟ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਉਹ ਹਰ ਸੰਭਵ ਹੱਦ ਤੱਕ ਭਾਰਤ ਨੂੰ ਹਰੇਕ ਕੌਮਾਂਤਰੀ ਮੰਚ ਉੱਤੇ ਘੇਰਨ ਦਾ ਜਤਨ ਕਰ ਰਿਹਾ ਹੈ ਪਰ ਹਰ ਵਾਰ ਉਸ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ।
#WATCH: Pakistan Foreign Minister Shah Mehmood Qureshi mentions Kashmir as “Indian State of Jammu and Kashmir” in Geneva pic.twitter.com/kCc3VDzVuN
— ANI (@ANI) September 10, 2019
ਪਾਕਿਸਤਾਨ ਦੇ ਵਿਦੇਸ਼ ਮੰਤਰੀ ਵੀ ਗੱਲ–ਗੱਲ ’ਚ ਸੱਚ ਬੋਲ ਬੈਠੇ। ਉਨ੍ਹਾਂ ਦੇ ਬਿਆਨ ਦਾ ਇੱਕ ਵਿਡੀਓ ਵੀ ਸਾਹਮਣੇ ਆਇਆ ਹੈ।
ਸ਼ਾਹ ਮਹਿਮੂਦ ਕੁਰੈਸ਼ੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ – ‘ਭਾਰਤ ਦੁਨੀਆ ਨੂੰ ਇਹ ਵਿਖਾਉਣਾ ਚਾਹੁੰਦਾ ਹੈ ਕਿ ਕਸ਼ਮੀਰ ਵਿੱਚ ਜੀਵਨ ਮੁੜ ਆਮ ਵਰਗਾ ਹੋ ਗਿਆ ਹੈ। ਜੇ ਅਜਿਹਾ ਹੈ, ਤਾਂ ਭਾਰਤ ਆਪਣੇ ਜੰਮੂ–ਕਸ਼ਮੀਰ ਵਿੱਚ ਕੌਮਾਂਤਰੀ ਮੀਡੀਆ, ਗ਼ੈਰ–ਸਰਕਾਰੀ ਸੰਗਠਨਾਂ ਤੇ ਹੋਰ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਾਣ ਕਿਉਂ ਨਹੀਂ ਦੇ ਰਿਹਾ।’
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਪੱਚ ਪਾਕਿਸਤਾਨ ਨੇ ਹੁਣ ਦੋਬਾਰਾ ਕਸ਼ਮੀਰ ਰਾਗ ਅਲਾਪਿਆ ਹੈ।