ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮੁੱਦੇ ’ਤੇ ਪਾਕਿ ਤੇ ਚੀਨ ਦੀ ਦੁਨੀਆ ’ਚ ਹੋਈ ਡੋਅ–ਡੋਅ

ਕਸ਼ਮੀਰ ਮੁੱਦੇ ’ਤੇ ਪਾਕਿ ਤੇ ਚੀਨ ਦੀ ਦੁਨੀਆ ’ਚ ਹੋਈ ਡੋਅ–ਡੋਅ

ਕਸ਼ਮੀਰ ਮੁੱਦੇ ’ਤੇ ਪਾਕਿਸਤਾਨ ਦੀ ਇੱਕ ਵਾਰ ਫਿਰ ਦੁਨੀਆ ਭਰ ’ਚ ਡੋਅ–ਡੋਅ ਹੋ ਗਈ ਹੈ। ਨਿਊ ਯਾਰਕ ਸਥਿਤ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) ਨੇ ਕਸ਼ਮੀਰ ਮੁੱਦਾ ਉਠਾਉਣ ਦੀ ਮੰਗ ਮੁੱਢੋਂ ਰੱਦ ਕਰ ਦਿੱਤੀ ਹੈ। UNSC ਨੇ ਕਸ਼ਮੀਰ ਮੁੱਦਾ ਉਠਾਉਣ ਦੀ ਪਾਕਿਸਤਾਨੀ ਮੰਗ ਨੂੰ ਸਿਰਫ਼ ਚੀਨ ਨੇ ਹਮਾਇਤ ਦਿੱਤੀ। ਦੋਵੇਂ ਦੇਸ਼ਾਂ ਨੂੰ ਇਸ ਮਾਮਲੇ ’ਚ ਉਦੋਂ ਝਟਕਾ ਵੀ ਲੱਗਾ, ਜਦੋਂ ਬਾਕੀ ਦੇਸ਼ਾਂ ਨੇ ਇਸ ਨੂੰ ਦੁਵੱਲਾ ਮੁੱਦਾ ਦੱਸਦਿਆਂ ਇਸ ਦਾ ਵਿਰੋਧ ਕੀਤਾ।

 

 

ਮੀਡੀਆ ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ ਨਿਊ ਯਾਰਕ ’ਚ UNSC ਦੀ ਬੰਦ–ਕਮਰਾ ਮੀਟਿੰਗ ਹੋਈ। ਇਹ ਮੀਟਿੰਗ ਅਫ਼ਰੀਕੀ ਦੇਸ਼ਾਂ ਨਾਲ ਮੁੱਦਿਆਂ ਉੱਤੇ ਚਰਚਾ ਲਈ ਸੱਦੀ ਗਈ ਸੀ। ਇਸੇ ਮੀਟਿੰਗ ਵਿੱਚ ਚੀਨ ਨੇ ਕਸ਼ਮੀਰ ਮੁੱਦਾ ਉਠਾਉਣ ਦੀ ਮੰਗ ਕੀਤੀ, ਜਿਸ ਨੂੰ ਫ਼ਰਾਂਸ ਨੇ ਦੁਵੱਲਾ ਮੁੱਦਾ ਦੱਸਦਿਆਂ ਰੱਦ ਕਰ ਦਿੱਤਾ।

 

 

ਫ਼ਰਾਂਸ ਨੇ ਕਿਹਾ ਕਿ ਇਸ ਨੂੰ ਦੁਵੱਲੇ ਤਰੀਕੇ ਨਾਲ ਹੀ ਸੁਲਝਾਇਆ ਜਾਣਾ ਚਾਹੀਦਾ ਹੈ। ਇੰਝ ਭਾਰਤ ਨੂੰ ਕੌਮਾਂਤਰੀ ਪੱਧਰ ਉੱਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਬਦਨਾਮ ਕਰਨ ਦੀ ਪਾਕਿਸਤਾਨੀ ਕੋਸ਼ਿਸ਼ ਇੱਕ ਵਾਰ ਫਿਰ ਨਾਕਾਮ ਹੋ ਗਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਪੀ–5 ਦੇਸ਼ਾਂ ਵਿੱਚੋਂ ਇੱਕ ਚੀਨ ਨੇ ਮੰਗ ਕੀਤੀ ਸੀ ਕਿ ਕਸ਼ਮੀਰ ਮੁੱਦੇ ਉੱਤੇ ਬੰਦ ਕਮਰੇ ਉੱਤੇ ਚਰਚਾ ਕੀਤੀ ਜਾਵੇ। ਇਸ ਤੋਂ ਪਹਿਲਾਂ ਸਾਰੇ ਪੀ–5 ਦੇਸ਼ਾਂ ਨੇ ਸਾਫ਼ ਕਰ ਦਿੱਤਾ ਹੈ ਕਿ ਕਸ਼ਮੀਰ ਦਾ ਮੁੱਦਾ ਅੰਦਰੂਨੀ ਹੈ। ਇਸ ਗੱਲ ਦਾ ਅਨੁਮਾਨ ਪਹਿਲਾਂ ਹੀ ਲਾ ਲਿਆ ਗਿਆ ਸੀ ਕਿ ਕਸ਼ਮੀਰ ਮਾਮਲੇ ਉੱਤੇ ਮੀਟਿੰਗ ਬੇਨਤੀਜਾ ਹੀ ਰਹੇਗੀ।

 

 

ਦਰਅਸਲ, ਭਾਰਤ ਸ਼ੁਰੂ ਤੋਂ ਹੀ ਕਸ਼ਮੀਰ ਨੂੰ ਦੇਸ਼ ਦਾ ਅੰਦਰੂਨੀ ਮੁੱਦਾ ਮੰਨਦਾ ਹੈ ਤੇ ਇਸ ਮਾਮਲੇ ’ਚ ਕਿਸੇ ਵੀ ਹੋਰ ਦੇਸ਼ ਦੇ ਦਖ਼ਲ ਤੋਂ ਇਨਕਾਰ ਕਰਦਾ ਹੈ। ਪੀ–5 ਦਰਅਸਲ ਚੀਨ, ਫ਼ਰਾਂਸ, ਰੂਸ, ਇੰਗਲੈਂਡ ਤੇ ਅਮਰੀਕਾ ਦਾ ਸੰਗਠਨ ਹੈ।

 

 

ਚੀਨ ਨੇ ‘ਐਨੀ ਅਦਰ ਬਿਜ਼ਨੇਸ’ ਅਧੀਨ ਇਹ ਮੰਗ ਰੱਖੀ ਸੀ। ਪਾਕਿਸਤਾਨ ਨੇ ਚੀਨ ਤੋਂ ਪਹਿਲਾਂ ਹੀ ਮੰਗ ਕੀਤੀ ਸੀ ਕਿ ਇਸ ਮੁੱਦੇ ਉੱਤੇ ਚਰਚਾ ਕੀਤੀ ਜਾਵੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਦਸੰਬਰ 2019 ’ਚ ਚੀਨ ਸਾਹਵੇਂ ਇਹ ਮੰਗ ਰੱਖੀ ਸੀ। ਇਹ ਮੀਟਿੰਗ ਪਹਿਲਾਂ 24 ਦਸੰਬਰ ਨੂੰ ਹੋਣੀ ਪਰ ਕਿਸੇ ਕਾਰਨ ਕਰਕੇ ਇਹ ਮੀਟਿੰਗ ਮੁਕੰਮਲ ਨਹੀਂ ਹੋ ਸਕੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak and China did not get support over Kashmir issue in United Nations Security Council