ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ਫ਼ੌਜ ਤੇ ਅਵਾਮ ਹਰ ਤਰ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਤਿਆਰ ਰਹਿਣ: ਇਮਰਾਨ ਖ਼ਾਨ

ਪਾਕਿ ਫ਼ੌਜ ਤੇ ਅਵਾਮ ਹਰ ਤਰ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਤਿਆਰ ਰਹਿਣ: ਇਮਰਾਨ ਖ਼ਾਨ

ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਨੇ ਅੱਜ ਵੱਡੇ ਤੜਕੇ ਕੰਟਰੋਲ ਰੇਖਾ ਲਾਗਲੇ ਜੈਸ਼–ਏ–ਮੁਹੰਮਦ ਦੇ ਕੈਂਪਾਂ ਉੱਤੇ ਭਾਰਤੀ ਹਵਾਈ ਫ਼ੌਜ ਦੇ ਹਮਲਿਆਂ ਦੀ ਨਿਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ ਹੇਠ ਹੋਈ ਰਾਸ਼ਟਰੀ ਸੁਰੱਖਿਆ ਕਮੇਟੀ ਨੇ ਕਿਹਾ ਕਿ ਪਾਕਿਸਤਾਨ ਨੂੰ ਹੁਣ ਸਮਾਂ ਤੇ ਜਗ੍ਹਾ ਵੇਖ ਕੇ ਜਵਾਬੀ ਕਾਰਵਾਈ ਕਾਰਵਾਈ ਕਰਨੀ ਚਾਹੀਦੀ ਹੈ। ਇਮਰਾਨ ਖ਼ਾਨ ਨੇ ਪਾਕਿਸਤਾਨ ਦੀਆਂ ਹਥਿਆਰਬੰਦ ਫ਼ੌਜਾਂ ਤੇ ਆਮ ਅਵਾਮ ਨੂੰ ਹਰ ਤਰ੍ਹਾਂ ਦੇ ਹਾਲਾਤ ਦਾ ਟਾਕਰਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਜਾਰੀ ਇੱਕ ਸਿਆਸੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹੋਰਨਾਂ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਕਰ ਕੇ ਇਸ ਖੇਤਰ ਵਿੱਚ ‘ਭਾਰਤ ਦੀ ਗ਼ੈਰ–ਜ਼ਿੰਮੇਵਾਰਾਨਾ ਨੀਤੀ ਲੋਕਾਂ ਸਾਹਮਣੇ ਲਿਆਉਣ’ ਦਾ ਫ਼ੈਸਲਾ ਕੀਤਾ ਹੈ।

 

 

ਰਾਸ਼ਟਰੀ ਸੁਰੱਖਿਆ ਕਮੇਟੀ ਦੀ ਇੱਕ ਖ਼ਾਸ ਮੀਟਿੰਗ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਕੀਤੀ ਗਈ; ਜਿਸ ਵਿੱਚ ਵਿਦੇਸ਼ ਮੰਤਰੀ, ਰੱਖਿਆ ਤੇ ਵਿੱਤ ਮੰਤਰੀ, ਤਿੰਨੇ ਫ਼ੌਜਾਂ ਦੇ ਮੁਖੀ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।  ਰਾਸ਼ਟਰੀ ਸੁਰੱਖਿਆ ਕਮੇਟੀ ਨੇ ਦੋਸ਼ ਲਾਇਆ ਕਿ ‘ਭਾਰਤ ਸਰਕਾਰ ਨੇ ਐਂਵੇਂ ਝੂਠੇ ਦਾਅਵੇ ਕੀਤੇ ਹਨ।’ ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਕਿਉਂਕਿ ਆਮ ਚੋਣਾਂ ਸਿਰ ’ਤੇ ਹਨ, ਇਸੇ ਲਈ ਉਸ ਨੇ ਹਵਾਈ ਹਮਲੇ ਕੀਤੇ ਹਨ ਪਰ ਅਜਿਹਾ ਕਰਦਿਆਂ ਖੇਤਰੀ ਸਥਿਰਤਾ ਤੇ ਸ਼ਾਂਤੀ ਨੂੰ ਛਿੱਕੇ ਟੰਗ ਦਿੱਤਾ ਗਿਆ ਹੈ।

 

 

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਹ ਜਿਸ ਨੂੰ ਇੱਕ ਗੰਭੀਰ ਕਿਸਮ ਦਾ ਹਮਲਾ ਮੰਨਦੇ ਹਨ; ਉਸ ਦਾ ਵਾਜਬ ਜਵਾਬ ਦੇਣ ਦਾ ਉਨ੍ਹਾਂ ਦੇ ਦੇਸ਼ ਦਾ ਹੱਕ ਹੈ। ਇਹ ਕੰਟਰੋਲ–ਰੇਖਾ ਦੀ ਉਲੰਘਣਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਅੱਜ ਮੰਗਲਵਾਰ ਨੂੰ ਤੜਕੇ ਸਾਢੇ ਤਿੰਨ–ਚਾਰ ਵਜੇ ਭਾਰਤੀ ਹਵਾਈ ਫ਼ੌਜ ਦੇ ਮਿਰਾਜ–2000 ਜੰਗੀ ਜਵਾਈ ਜਹਾਜ਼ਾਂ ਨੇ ਮਕਬੂਜ਼ਾ ਕਸ਼ਮੀਰ ਵਿੱਚ ਮੌਜੂਦ ਪਾਕਿਸਤਾਨੀ ਅੱਤਵਾਦੀਆਂ ਦੇ ਕੈਂਪਾਂ ਉੱਤੇ ਹਮਲੇ ਕੀਤੇ ਸਨ। ਅੱਜ ਪੁਲਵਾਮਾ ਦੇ ਅੱਤਵਾਦੀ ਹਮਲੇ ਨੂੰ 12 ਦਿਨ ਬੀਤ ਚੁੱਕੇ ਹਨ, ਇਸੇ ਲਈ 12 ਟਿਕਾਣਿਆਂ ਉੱਤੇ 12 ਵਾਰ ਹੀ ਹਮਲੇ ਕੀਤੇ ਗਏ। ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ’ਚ ਬਾਲਾਕੋਟ ਵਿਖੇ ਜੈਸ਼–ਏ–ਮੁਹੰਮਦ ਦਾ ਮੁੱਖ ਵੱਡਾ ਕੈਂਪ ਸਥਾਪਤ ਹੈ। ਰਿਪੋਰਟਾਂ ਮੁਤਾਬਕ ਉੱਥੇ 200 ਤੋਂ ਲੈ ਕੇ 300 ਦਹਿਸ਼ਤਗਰਦ ਮਾਰੇ ਗਏ ਹਨ।

 

 

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ‘ਪਾਕਿਸਤਾਨ ਤਹਿਰੀਕ–ਏ–ਇਨਸਾਫ਼ ਪਾਰਟੀ’ ਵੱਲੋਂ ਕੀਤੇ ਗਏ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ – ‘ਕੁਰੈਸ਼ੀ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪਾਕਿਸਤਾਨ ਨੂੰ ਚੁਣੌਤੀ ਨਾ ਦੇਵੇ ਕਿਉਂਕਿ ਪਾਕਿਸਤਾਨ ਅਜਿਹੀ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Army and people should be prepared for any eventuality Imran Khan