ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਕਸ਼ਮੀਰ ਨਾਲ ਲੱਗਦੀ ਸਰਹੱਦ ’ਤੇ ਤਾਇਨਾਤ ਕੀਤੀਆਂ ਪਾਕਿ ਫ਼ੌਜਾਂ ਤੇ ਤੋਪਾਂ

ਪਾਕਿ ਨੇ ਕਸ਼ਮੀਰ ਨਾਲ ਲੱਗਦੀ ਸਰਹੱਦ ’ਤੇ ਤਾਇਨਾਤ ਕੀਤੀਆਂ ਪਾਕਿ ਫ਼ੌਜਾਂ ਤੇ ਤੋਪਾਂ

ਪਾਕਿਸਤਾਨ ਸਰਕਾਰ ਹੁਣ ਆਪਣੇ ਕਬਜ਼ੇ ਵਾਲੇ ਕਸ਼ਮੀਰ ’ਚ ਭਾਰਤ ਨਾਲ ਲੱਗਦੀ ਸਰਹੱਦ ’ਤੇ ਆਪਣੇ ਰਿਜ਼ਰਵ ਫ਼ੌਜੀ ਬਲ ਦੀਆਂ ਟੁਕੜੀਆਂ ਤਾਇਨਾਤ ਕਰ ਰਹੀ ਹੈ। 1999 ਦੀ ਕਾਰਗਿਲ ਜੰਗ ਤੋਂ ਬਾਅਦ ਪਾਕਿਸਤਾਨੀ ਫ਼ੌਜ ਦੀ ਅਜਿਹੀ ਹਿੱਲਜੁੱਲ ਪਹਿਲੀ ਵਾਰ ਵੇਖਣ ਨੂੰ ਮਿਲ ਰਹੀ ਹੈ।

 

 

ਦਰਅਸਲ, ਪਿਛਲੇ ਕੁਝ ਸਮੇਂ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਤੋਂ ਬਾਅਦ ਇੱਕ ਕਈ ਬਿਆਨ ਦਿੱਤੇ ਗਏ ਸਨ ਕਿ ਮਕਬੂਜ਼ਾ ਕਸ਼ਮੀਰ ਦੇ ਕੁਝ ਹਿੱਸੇ ਅਸਲ ’ਚ ਭਾਰਤ ਦੇ ਹਨ ਤੇ ਉਹ ਹੁਣ ਵਾਪਸ ਲੈ ਲਏ ਜਾਣਗੇ।

 

 

ਅਜਿਹੇ ਬਿਆਨਾਂ ਤੋਂ ਡਰ ਕੇ ਹੀ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਆਪਣੇ ਕਬਜ਼ੇ ਹੇਠਲੇ ਕਸ਼ਮੀਰ ’ਚ ਭਾਰਤੀ ਸਰਹੱਦ ’ਤੇ ਫ਼ੌਜਾਂ ਤਾਇਨਾਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

 

 

ਪਾਕਿਸਤਾਨ ਸਰਕਾਰ ਨੇ ਪਿਛਲੇ 10 ਦਿਨਾਂ ਤੋਂ ਨੀਲਮ ਵਾਦੀ ਤੇ ਦੇਵਾ ਸੈਕਟਰ ਲਾਗਲੇ ਇਲਾਕਿਆਂ ’ਚ ਫ਼ੌਜ ਦੀ ਹਿੱਲਜੁੱਲ ਵਧਾਈ ਹੋਈ ਹੈ। ਉੱਥੇ ਫ਼ੌਜਾਂ ਦੇ ਨਾਲ–ਨਾਲ ਤੋਪਾਂ ਵੀ ਬੀੜੀਆਂ ਜਾ ਰਹੀਆਂ ਹਨ। ਉੱਧਰ ਉਸ ਦੀਆਂ ਫ਼ੌਜਾਂ ਨੀਲਮ ਵਾਦੀ ਦੇ ਆਲੇ–ਦੁਆਲੇ ਦੇ ਇਲਾਕਿਆਂ ’ਚ ਗੋਲ਼ੀਬੰਦੀ ਦੀ ਉਲੰਘਣਾ ਲਗਾਤਾਰ ਕਰ ਰਹੀਆਂ ਹਨ।

 

 

ਭਾਰਤੀ ਫ਼ੌਜਾਂ ਵੱਲੋਂ ਪਾਕਿਸਤਾਨੀ ਫ਼ੌਜੀ ਕਾਰਵਾਈ ਦਾ ਮੂੰਹ–ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਪਾਕਿਸਤਾਨ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਭਾਰਤ ਕਿਤੇ ਕੋਈ ਵੱਡੀ ਕਾਰਵਾਈ ਨਾ ਕਰ ਦੇਵੇ। ਮੀਡੀਆ ਮੁਤਾਬਕ ਪਾਕਿਸਤਾਨੀ ਫ਼ੌਜ ਆਪਣੇ ਟਰੱਕਾਂ ਵਿੱਚ ਭਾਰੀ ਹਥਿਆਰ ਲੱਦ ਕੇ ਲਿਆ ਰਹੀ ਹੈ।

 

 

ਇਹ ਹਥਿਆਰ ਭਾਵੇਂ ਢਕ ਕੇ ਸਰਹੱਦਾਂ ਉੱਤੇ ਲਿਜਾਂਦੇ ਜਾ ਰਹੇ ਹਨ ਕਿ ਤਾਂ ਜੋ ਟਰੱਕਾਂ ’ਚ ਲੱਦੇ ਸਾਮਾਨ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗੇ। ਪਰ ਸੂਤਰਾਂ ਨੇ ਦੱਸਿਆ ਕਿ ਹੁਣ ਵੱਡੀਆਂ ਤੋਪਾਂ ਵੀ ਸਰਹੱਦ ਉੱਤੇ ਬੀੜੀਆਂ ਜਾ ਰਹੀਆਂ ਹਨ।

 

 

ਹੁਣ ਅਗਲੇ ਕੁਝ ਦਿਨਾਂ ਵਿੱਚਚ ਬਰਫ਼ਬਾਰੀ ਵਧ ਸਕਦੀ ਹੈ; ਇਸੇ ਲਈ ਹੁਣ ਉਹ ਪਹਿਲਾਂ ਤੋਂ ਹੀ ਨੀਲਮ ਵਾਦੀ ਲਾਗਲੇ ਇਲਾਕਿਆਂ ’ਚ ਆਪਣੀਆਂ ਫ਼ੌਜਾਂ ਵੱਡੀ ਗਿਣਤੀ ਵਿੱਚ ਤਾਇਨਾਤ ਕਰ ਰਿਹਾ  ਹੈ।

 

 

ਜਿਹੜੇ ਇਲਾਕਿਆਂ ’ਚ ਹੁਣ ਪਾਕਿਸਤਾਨ ਸਰਕਾਰ ਆਪਣੀਆਂ ਫ਼ੌਜਾਂ ਤਾਇਨਾਤ ਕਰ ਰਹੀ ਹੈ, ਉੱਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ; ਜਿਸ ਕਾਰਨ ਆਮ ਜਨਤਾ ਵਿੱਚ ਕਾਫ਼ੀ ਰੋਹ ਤੇ ਰੋਸ ਵੀ ਪਾਇਆ ਜਾ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Army with top guns on Indian Border in occupied Kashmir