ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਦਾਊਦ ਇਬਰਾਹਿਮ ਤੇ ਸਲਾਹੁੱਦੀਨ ਨੂੰ ਭਾਰਤ ਹਵਾਲੇ ਕਰੇਗਾ ਪਾਕਿ?

ਦਾਊਦ ਇਬਰਾਹਿਮ ਤੇ ਸਲਾਹੁੱਦੀਨ ਨੂੰ ਭਾਰਤ ਹਵਾਲੇ ਕਰ ਸਕਦੈ ਪਾਕਿ

ਦਹਿਸ਼ਤਗਰਦੀ ਨੂੰ ਨੱਪਣ ਪ੍ਰਤੀ ਆਪਣੀ ਗੰਭੀਰਤਾ ਦਾ ਪ੍ਰਗਟਾਵਾ ਕਰਨ ਲਈ ਪਾਕਿਸਤਾਨ ਦਾਊਦ ਇਬਰਾਹਿਮ ਤੇ ਸਈਅਦ ਸਲਾਹੁੱਦੀਨ ਜਿਹੇ ਅਪਰਾਧੀਆਂ ਨੂੰ ਭਾਰਤ ਹਵਾਲੇ ਕਰ ਦੇਣਾ ਚਾਹੀਦਾ ਹੈ। ਭਾਰਤੀ ਮੂਲ ਦੇ ਇਹ ਅਪਰਾਧੀ ਪਿਛਲੇ ਕਾਫ਼ੀ ਸਮੇਂ ਤੋਂ ਕਾਨੂੰਨ ਤੋਂ ਬਚਣ ਲਈ ਪਾਕਿਸਤਾਨ ਵਿੱਚ ਰਹਿ ਰਹੇ ਹਨ। ਇਹ ਪ੍ਰਗਟਾਵਾ ਅੱਜ ਸਨਿੱਚਰਵਾਰ ਨੂੰ ਇਸ ਸਾਰੇ ਮਾਮਲੇ ਨਾਲ ਜੁੜੇ ਕੁਝ ਸੂਤਰਾਂ ਨੇ ਕੀਤਾ।

 

 

ਉੱਧਰ ਜਦੋਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਭਾਰਤ ਸਰਕਾਰ ਨੇ ਪਾਕਿਸਤਾਨੀ ਅੱਤਵਾਦੀ ਤੇ ਜੈਸ਼–ਏ–ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ‘ਵਿਸ਼ਵ ਅੱਤਵਾਦੀ’ ਐਲਾਨ ਕਰਵਾਉਣਾ ਚਾਹਿਆ ਸੀ ਪਰ ਉਹ ਕੋਸ਼ਿਸ਼ ਚੀਨ ਨੇ ਵੀਟੋ ਕਰ ਦਿੱਤੀ ਸੀ। ਫ਼ਰਾਂਸ, ਅਮਰੀਕਾ ਤੇ ਇੰਗਲੈਂਡ ਵੀ ਇਸ ਮੁੱਦੇ ’ਤੇ ਭਾਰਤ ਦਾ ਸਾਥ ਦੇ ਰਹੇ ਸਨ।

 

 

ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਪਾਕਿਸਤਾਨ ਨੇ ਕੌਮਾਂਤਰੀ ਦਬਾਅ ਦੇ ਚੱਲਦਿਆਂ ਪੁਲਵਾਮਾ (ਜੰਮੂ–ਕਸ਼ਮੀਰ) ਲਈ ਕਿਸ ਨੂੰ ਕਾਗਜ਼ਾਂ ਵਿੱਚ ਜ਼ਿੰਮੇਵਾਰ ਠਹਿਰਾ ਕੇ ਹਿਰਾਸਤ ਵਿੱਚ ਲਿਆ ਗਿਆ ਹੈ। ਭਾਰਤ ਦੇ ਕੁਝ ਉੱਚ–ਪੱਧਰੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਜਿਹੇ ਹਾਲਾਤ ਵਿੱਚ ਪਾਕਿਸਤਾਨ ਦੀ ਸਰਕਾਰ ਦਹਿਸ਼ਤਗਰਦੀ ਪ੍ਰਤੀ ਆਪਣੀ ਗੰਭੀਰਤਾ ਦਾ ਪ੍ਰਦਰਸ਼ਨ ਕਰਦਿਆਂ ਦਾਊਦ ਤੇ ਹਿ਼ਜ਼ਬੁਲ ਮੁਜਾਹਿਦੀਨ ਦੇ ਮੁਖੀ ਸਲਾਹੁੱਦੀਨ ਜਿਹੇ ਅਪਰਾਧੀਆਂ ਨੂੰ ਭਾਰਤ ਹਵਾਲੇ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

 

 

ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਦਾਊਦ ਇਬਰਾਹਿਮ ਨੂੰ ਅਮਰੀਕਾ ਤੇ ਸੰਯੁਕਤ ਰਾਸ਼ਟਰ ਨੇ 1993 ਦੇ ਮੁੰਬਈ ਬੰਬ ਧਮਾਕਿਆਂ ਕਾਰਨ ਕੌਮਾਂਤਰੀ ਦਹਿਸ਼ਤਗਰਦ ਐਲਾਨ ਦਿੱਤਾ ਸੀ। ਉਨ੍ਹਾਂ ਧਮਾਕਿਆਂ ਵਿੱਚ 257 ਵਿਅਕਤੀ ਮਾਰੇ ਗਏ ਸਨ। ਦਾਊਦ ਉਸ ਤੋਂ ਬਾਅਦ ਭਾਰਤ ’ਚੋਂ ਗ਼ਾਇਬ ਹੋ ਗਿਆ ਸੀ। ਇਸ ਵੇਲੇ ਉਹ ਪਾਕਿਸਤਾਨੀ ਬੰਦਰਗਾਹ ਨਗਰ ਕਰਾਚੀ ’ਚ ਰਹਿ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak can hand over Dawood Ibrahim and Salahuddin to India