ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਬਾਰੇ ਕੌਮਾਂਤਰੀ ਅਦਾਲਤ ’ਚ ਪਾਕਿ ਦਾਅਵੇ ਖੋਖਲੇ: ਪਾਕਿ ਵਕੀਲ

ਕਸ਼ਮੀਰ ਬਾਰੇ ਕੌਮਾਂਤਰੀ ਅਦਾਲਤ ’ਚ ਪਾਕਿ ਦਾਅਵੇ ਖੋਖਲੇ: ਪਾਕਿ ਵਕੀਲ

ਕੌਮਾਂਤਰੀ ਅਦਾਲਤ (ICJ) ’ਚ ਪਾਕਿਸਤਾਨ ਦੇ ਵਕੀਲ ਖਾਵਰ ਕੁਰੈਸ਼ੀ ਨੇ ਮੰਨਿਆ ਹੈ ਕਿ ਕਸ਼ਮੀਰ ਬਾਰੇ ਉਸਦੇ ਦੇਸ਼ ਵੱਲੋਂ ਕੀਤੇ ਗਏ ਦਾਅਵੇ ਸਿੱਧ ਕਰਨ ਲਈ ਪਾਕਿਸਤਾਨ ਕੋਈ ਅਹਿਮ ਸਬੂਤ ਨਹੀਂ ਹੈ। ਸ੍ਰੀ ਕੁਰੈਸ਼ੀ ਨੇ ਕਿਹਾ ਕਿ ਸਬੂਤਾਂ ਦੀ ਘਾਟ ਕਾਰਨ ਪਾਕਿਸਤਾਨ ਲਈ ਇਸ ਮਾਮਲੇ ਨੂੰ ਕੌਮਾਂਤਰੀ ਅਦਾਲਤ ਵਿੱਚ ਲਿਜਾਣਾ ਬਹੁਤ ਔਖਾ ਹੈ।

 

 

ਕੁਰੈਸ਼ੀ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਕਸ਼ਮੀਰ ਦੇ ਮੁੱਦੇ ਨੂੰ ICJ ’ਚ ਲਿਜਾਣ ਦੀ ਭਾਰਤ ਨੂੰ ਧਮਕੀ ਦਿੱਤੀ ਸੀ।

 

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਯੁਕਤ ਰਾਜ ਅਮਰੀਕਾ ਸਮੇਤ ਵੱਖੋ–ਵੱਖਰੇ ਦੇਸ਼ਾਂ ਦੇ ਮੁਖੀਆਂ ਸਾਹਮਣੇ ਇਸ ਮੁੱਦੇ ਦਾ ਕੌਮਾਂਤਰੀਕਰਨ ਦਾ ਪੂਰਾ ਜਤਨ ਕੀਤਾ ਹੈ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਟਰੰਪ ਨੇ ਮਾਮਲੇ ਵਿੱਚ ਵਿਚੋਲਗੀ ਦੀ ਪੇਸ਼ਕਸ਼ ਕੀਤੀ

 

 

ਪਰ ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਕਸ਼ਮੀਰ ਇੱਕ ਦੁਵੱਲਾ ਮੁੱਦਾ ਹੈ। ਇਸ ’ਤੇ ਅਮਰੀਕਾ ਵੀ ਭਾਰਤ ਦੇ ਰੁਖ਼ ਤੋਂ ਸਹਿਮਤ ਹੋਇਆ।

 

 

ਇਸ ਤੋਂ ਇਲਾਵਾ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਉਹ ਸੰਯੁਕਤ ਰਾਸ਼ਟਰ ਜਨਰਲ ਇਜਲਾਸ ਸਮੇਤ ਹਰੇਕ ਕੌਮਾਂਤਰੀ ਮੰਚ ਉੱਤੇ ਕਸ਼ਮੀਰ ਮੁੱਦਾ ਉਠਾਉਣਗੇ। ਪਰ ICJ ਵਿੱਚ ਉਨ੍ਹਾਂ ਦੇ ਆਪਣੇ ਵਕੀਲ ਨੇ ਹੀ ਹੁਣ ਮੰਨ ਲਿਆ ਹੈ ਕਿ ਉਨ੍ਹਾਂ ਕੋਲ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak claims are baseless in ICJ over Kashmir says Pak advocate