ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ 'ਚ ਜਬਰੀ ਧਰਮ ਪਰਿਵਰਤਨ ਮਾਮਲਾ : ਨਾਬਾਲਗ ਹਿੰਦੂ ਲੜਕੀ ਨੂੰ ਭੇਜਿਆ ਮਹਿਲਾ ਸੁਰੱਖਿਆ ਕੇਂਦਰ

ਪਾਕਿਸਤਾਨ ਦੇ ਸਿੰਧ ਸੂਬੇ 'ਚ ਜਬਰੀ ਧਰਮ ਪਰਿਵਰਤਨ ਦਾ ਸ਼ਿਕਾਰ ਹੋਈ ਨਾਬਾਲਗ ਲੜਕੀ ਨੂੰ ਅਦਾਲਤ ਦੇ ਆਦੇਸ਼ 'ਤੇ ਮਹਿਲਾ ਸੁਰੱਖਿਆ ਕੇਂਦਰ ਭੇਜ ਦਿੱਤਾ ਗਿਆ ਹੈ। 15 ਸਾਲਾ ਹਿੰਦੂ ਲੜਕੀ ਦਾ 15 ਜਨਵਰੀ ਨੂੰ ਜਬਰੀ ਧਰਮ ਪਰਿਵਰਤਨ ਕਰਵਾ ਕੇ ਮੁਸਲਿਮ ਲੜਕੇ ਨਾਲ ਵਿਆਹ ਕਰਵਾ ਦਿੱਤਾ ਗਿਆ ਸੀ। 
 

ਪੀੜਤਾ ਦੇ ਪਿਤਾ ਨੇ ਅਲੀ ਰਜ਼ਾ ਸੋਲੰਗੀ ਵਿਰੁੱਧ ਬੇਟੀ ਨੂੰ ਅਗਵਾ ਕਰਨ, ਧਰਮ ਪਰਿਵਰਤਨ ਅਤੇ ਵਿਆਹ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਲੜਕੀ ਅਤੇ ਪਿਤਾ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਮਹਿਲਾ ਪੁਲਿਸ ਸੁਰੱਖਿਆ ਕੇਂਦਰ ਭੇਜ ਦਿੱਤਾ ਗਿਆ। ਅਦਾਲਤ ਨੇ ਚੰਦਕਾ ਮੈਡੀਕਲ ਕਾਲਜ ਨੂੰ 3 ਫਰਵਰੀ ਤਕ ਲੜਕੀ ਦੀ ਰਿਪੋਰਟ ਸੌਂਪਣ ਲਈ ਕਿਹਾ ਹੈ।
 

ਜਾਣਕਾਰੀ ਅਨੁਸਾਰ ਸਿੰਧ ਸੂਬੇ ਦੇ ਜੈਕਬਾਬਾਦ ਜ਼ਿਲ੍ਹੇ 'ਚ 15 ਸਾਲਾ ਹਿੰਦੂ ਲੜਕੀ ਨੂੰ ਅਗਵਾ ਕਰ ਕੇ ਇਕ ਮੁਸਲਮਾਨ ਵਿਅਕਤੀ ਨਾਲ ਜ਼ਬਰਦਸਤੀ ਉਸ ਦਾ ਵਿਆਹ ਕਰਵਾ ਦਿੱਤਾ ਗਿਆ। 9ਵੀਂ ਜਮਾਤ ਦੀ ਵਿਦਿਆਰਥਣ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ 15 ਜਨਵਰੀ ਨੂੰ ਜੈਕਬਾਬਾਦ ਜ਼ਿਲ੍ਹੇ ਦੇ ਅਲੀ ਰਜ਼ਾ ਸੋਲੰਗੀ ਨੇ ਉਸ ਦੀ ਲੜਕੀ ਨੂੰ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਸ ਦਾ ਜਬਰੀ ਧਰਮ ਪਰਿਵਰਤਨ ਕੀਤਾ ਗਿਆ। ਉਸ ਤੋਂ ਬਾਅਦ ਜ਼ਬਰਦਸਤੀ ਇੱਕ ਮੁਸਲਮਾਨ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਗਿਆ।
 

ਪੁਲਿਸ ਨੇ ਲੜਕੀ ਦੀ ਭਾਲ ਕਰਕੇ ਉਸ ਨੂੰ ਮੰਗਲਵਾਰ ਅਦਾਲਤ ਵਿਚ ਪੇਸ਼ ਕੀਤਾ। ਇਸ ਤੋਂ ਬਾਅਦ ਅਦਾਲਤ ਨੇ ਲੜਕੀ ਨੂੰ ਮਹਿਲਾ ਪੁਲਿਸ ਸੁਰੱਖਿਆ ਕੇਂਦਰ ਭੇਜ ਦਿੱਤਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak court sends minor Hindu girl to women protection centre