ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਸੰਗਠਨਾਂ ’ਤੇ ਨਕੇਲ ਕੱਸਣ ਤੋਂ ਪਾਕਿ ਰਿਹਾ ਨਾਕਾਮ: ਅਮਰੀਕੀ ਰਿਪੋਰਟ

ਅੱਤਵਾਦੀ ਸੰਗਠਨਾਂ ’ਤੇ ਨਕੇਲ ਕੱਸਣ ਤੋਂ ਪਾਕਿ ਰਿਹਾ ਨਾਕਾਮ: ਅਮਰੀਕੀ ਰਿਪੋਰਟ

ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਅੱਤਵਾਦੀ ਜੱਥੇਬੰਦੀਆਂ ਲਸ਼ਕਰ–ਏ–ਤੋਇਬਾ ਅਤੇ ਜੈਸ਼–ਏ–ਮੁਹੰਮਦ ਨੂੰ ਮਾਲੀ ਇਮਦਾਦ ਪੁੱਜਣ, ਉਨ੍ਹਾਂ ਵਿੱਚ ਨਵੀਂ ਭਰਤੀ ਹੋਣ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੇ ਜਾਣ ਤੋਂ ਰੋਕਣ ਤੋਂ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਹ ਪ੍ਰਗਟਾਵਾ ਅਮਰੀਕੀ ਸਰਕਾਰ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ।

 

 

ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਜੱਥੇਬੰਦੀਆਂ ਨਾਲ ਜੁੜੇ ਸਮੂਹਾਂ ਨੂੰ ਪਾਕਿਸਤਾਨ ’ਚ ਆਮ ਚੋਣਾਂ ਲੜਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ‘ਕੰਟਰੀ ਰਿਪੋਰਟ ਆੱਨ ਟੈਰਰਿਜ਼ਮ’ (ਦਹਿਸ਼ਤਗਰਦੀ ਬਾਰੇ ਦੇਸ਼ ਦੀ ਰਿਪੋਰਟ) ਦੇ ਨਾਂਅ ਨਾਲ ਪ੍ਰਕਾਸ਼ਿਤ ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਅਫ਼ਗ਼ਾਨ ਤਾਲਿਬਾਨ ਤੇ ਹੱਕਾਨੀ ਨੈੱਟਵਰਕ ਜਿਹੇ ਅੱਤਵਾਦੀ ਜੱਥੇਬੰਦੀਆਂ ਨੂੰ ਆਪਣੀ ਜ਼ਮੀਨ ਦੀ ਵਰਤੋਂ ਕਰਨ ਉੱਤੇ ਰੋਕ ਲਾਉਣ ਵਿੱਚ ਵੀ ਪਾਕਿਸਤਾਨ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ।

 

 

ਫ਼ਾਈਨੈਂਸ਼ਅਲ ਟਾਸਕ ਫ਼ੋਰਸ (FATF) ਦਾ ਜ਼ਿਕਰ ਕਰਦਿਆਂ ਰਿਪੋਰਟ ਵਿੱਚ ਲਸ਼ਕਰ–ਏ–ਤੋਇਬਾ ਜਿਹੇ ਅੱਤਵਾਦੀ ਸੰਗਠਨਾਂ ਉੱਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਲਾਗੂ ਨਾ ਕਰਨ ਬਦਲੇ ਵੀ ਖਿਚਾਈ ਕੀਤੀ ਗਈ ਹੈ। ਇਸ ਰਿਪੋਰਟ ’ਚ ਆਖਿਆ ਗਿਆ ਹੈ ਕਿ ਵਿਸ਼ਵ ਅੱਤਵਾਦੀ ਐਲਾਨੇ ਜਾ ਚੁੱਕੇ ਹਾਫ਼ਿਜ਼ ਸਈਦ ਨੇ ਮਿੱਲੀ ਮੁਸਲਿਮ ਲੀਗ ਪਾਰਟੀ ਬਣਾਈ; ਜਿਸ ਦੇ ਉਮੀਦਵਾਰਾਂ ਨੇ 2018 ’ਚ ਚੋਣਾਂ ਵੀ ਲੜੀਆਂ।

 

 

ਦਸਤਾਵੇਜ਼ ਵਿੱਚ ਸਾਲ 2018 ਦੌਰਾਨ ਪਾਕਿਸਤਾਨ ’ਚ ਹੋਏ ਅੱਤਵਾਦੀ ਹਮਲਿਆਂ ਦਾ ਜ਼ਿਕਰ ਕਰਦਿਆ ਕਿਹਾ ਗਿਆ ਹੈ ਕਿ ਇਨ੍ਹਾਂ ਹਮਲਿਆਂ ਵਿੱਚ ਤਹਿਰੀਕ–ਏ–ਤਾਲਿਬਾਨ, ਜਮਾਤ–ਉਲ–ਅਰਹਰ, ISIS ਖੁਰਾਸਾਨ ਅਤੇ ਲਸ਼ਕਰ–ਏ–ਝਾਂਗਵੀ ਅਲ–ਆਲਮੀ ਜਿਹੇ ਅੱਤਵਾਦੀ ਸੰਗਠਨ ਸ਼ਾਮਲ ਰਹੇ।

 

 

ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਪਾਕਿਸਤਾਨ ’ਚ ਕਈ ਅੱਤਵਾਦੀ ਹਮਲਿਆਂ ਵਿੱਚ ਬਲੋਚਿਸਤਾਨ ਤੇ ਸਿੰਧ ਸੂਬੇ ਵਿੱਚ ਸਰਕਾਰੀ ਤੇ ਗ਼ੈਰ–ਸਰਕਾਰੀ ਸੰਸਥਾਨਾਂ ਤੇ ਕੂਟਨੀਤਕ ਸੰਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਨਾਗਰਿਕਾਂ, ਪੱਤਰਕਾਰਾਂ, ਸਮਾਜਕ ਆਗੂਆਂ, ਸੁਰੱਖਿਆ ਬਲਾਂ ਤੇ ਪੁਲਿਸ ਅਤੇ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਰਿਪੋਰਟ ਮੁਤਾਬਕ ਅੱਤਵਾਦੀ ਜੱਥੇਬੰਦੀਆਂ ਤੋਂ ਸਭ ਤੋਂ ਵੱਧ ਖ਼ਤਰਾ ਘੱਟ–ਗਿਣਤੀਆਂ ਨੂੰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak failed to stop Terrorist organizations US Report