ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਵਿੱਤ ਮੰਤਰੀ ਨੇ ਕਿਹਾ ਦੀਵਾਲੀਆ ਹੋਣ ਕੰਢੇ ਹੈ ਦੇਸ਼

ਪਾਕਿ ਵਿੱਤ ਮੰਤਰੀ ਨੇ ਕਿਹਾ ਦੀਵਾਲੀਆਂ ਹੋਣ ਕੰਢੇ ਹੈ ਦੇਸ਼

ਪਾਕਿਸਤਾਨ ਵਿੱਤ ਮੰਤਰੀ ਅਸਦ ਅਮਰ ਨੇ ਕਿਹਾ ਕਿ ਪਾਕਿਸਤਾਨ ਦਾ ਮੂਲ ਕਰਜ਼ਾ ਖਤਰਨਾਕ ਉਚਾਈ ਉਤੇ ਪਹੁੰਚ ਚੁਕਿਆ ਹੈ ਕਿ ਦੇਸ਼ ਦੀਵਾਲੀਆ ਹੋਣ ਦੇ ਨੇੜੇ ਆ ਗਿਆ ਹੈ।  ਸੋਸ਼ਲ ਮੀਡੀਆ ਨਾਲ ਦੇਸ਼ ਦੀ ਅਰਥ ਵਿਵਸਥਾ ਦੇ ਸਬੰਧੀ ਸਵਾਲ ਜਵਾਬ ਦੇ ਵਿਸ਼ੇਸ਼ ਸੈਸ਼ਨ ਵਿਚ ਉਮਰ ਨੇ ਬੁੱਧਵਾਰ ਨੂੰ ਕਿਹਾ ਕਿ ਤੁਸੀਂ ਐਨ੍ਹੇ ਭਾਰੀ ਕਰਜ਼ੇ ਦੇ ਬੋਝ ਨਾਲ ਅੰਤਰਰਾਸ਼ਟਰੀ ਮੁਦਰਾ ਕੋਸ਼ ਕੋਲ ਜਾ ਰਿਹਾ ਹੈ।  ਅਸੀਂ ਭਾਰੀ ਅੰਤਰ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀਐਮਐਲਐਨ ਸਮੇਂ ਦੇ ਨੰਬਰ ਨੂੰ ਦੇਖਿਆ ਤਾਂ ਮਹਿੰਗਾਈ ਦਹਾਈ ਅੰਕ ਵਿਚ ਸੀ, ਅਸੀਂ ਸ਼ੁੱਕਰਗੁਜਾਰ ਹਾਂ ਕਿ ਅਜੇ ਇਹ ਉਸ ਪੱਧਰ ਨੂੰ ਨਹੀਂ ਛੂ ਸਕੀ।

 

ਜਿਓ ਨਿਊਜ਼ ਮੁਤਾਬਕ ਵਿੱਤ ਮੰਤਰੀ ਨੇ ਕਿਹਾ ਕਿ ਬੀਤੇ ਸਮੇਂ ਵਿਚ ਮਹਿੰਗਾਈ ਅਜੇ ਦਹਾਈ ਅੰਕ ਨਹੀਂ ਛੂ ਸਕੀ। ਉਨ੍ਹਾਂ ਕਿਹਾ ਕਿ ਪਹਿਲਾਂ ਦੇਖੋ ਤਾਂ ਮਹਿੰਗਾਈ ਨੇ ਸਮਾਜ ਦੇ ਹਰ ਤਬਕੇ ਨੂੰ ਬਰਾਬਰ ਪ੍ਰਭਾਵਿਤ ਕੀਤਾ। ਇਹ ਸਹੀ ਹੈ ਕਿ ਮਹਿੰਗਾਈ ਨੇ ਗਰੀਬਾਂ ਉਤੇ ਜ਼ਿਆਦਾ ਅਸਰ ਪਾਇਆ, ਸਾਡੇ ਸ਼ਾਸਨ ਵਿਚ ਇਹ ਸਥਿਤੀ ਵੱਖ ਹੈ, ਉਚ ਆਮਦਨ ਵਰਗ ਦੀ ਤੁਲਨਾ ਵਿਚ ਗਰੀਬ ਉਤੇ ਮਹਿੰਗਾਈ ਦਾ ਘੱਟ ਪ੍ਰਭਾਵ ਪਿਆ ਹੈ।

 

ਉਮਰ ਨੇ ਮੰਨਿਆ ਅਰਥ ਵਿਵਸਥਾ ਵਿਚ ਮੰਦੀ ਹੈ ਜਿਸਦੇ ਨਤਜੇ ਵਜੋਂ ਰੁਜ਼ਾਗਰ ਦੀ ਦਰ ਧੀਮੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਹਿ ਰਹੇ ਹੈ ਮੇਰੀਆਂ ਸਾਰੀਆਂ ਨੀਤੀਆਂ ਇਸ਼ਾਕ ਡਾਰ ਦੀ ਤਰ੍ਹਾਂ ਹੀ ਹਨ, ਇਸ਼ਾਕ ਡਾਰ ਦਾ ਕਹਿਣਾ ਹੈ ਕਿ ਮੈਂ ਅਰਥ ਵਿਵਸਥਾ ਨੂੰ ਚੌਪਟ ਕਰ ਦਿੱਛਾ। ਉਨ੍ਹਾਂ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਨਿਰਯਾਤ ਨਹੀਂ ਵਧਿਆ। ਡਾਲਰ ਮਜ਼ਬੂਤ ਹੋਇਆ ਪਹਿਲੀਆਂ ਆਰਥਿਕ ਨੀਤੀਆਂ ਦੀ ਵਜ੍ਹਾ ਨਾਲ ਅਤੇ ਇਸ ਕਾਰਨ ਇਕ ਦੇਸ਼ ਦੇ ਨਾਤੇ ਅਸੀਂ ਐਨਾ ਜ਼ਿਆਦਾ ਨੁਕਸਾਨ ਹੋਇਆ।  ਇਹ ਮੰਗ ਅਤੇ ਸਪਲਾਈ ਦਾ ਮੁੱਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pak Finance Minister says Pakistan s basic debts are so big that we are near bankruptcy