ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਨਾਲ ਕੁੱਟਮਾਰ, ਘਰੋਂ ਬਾਹਰ ਕੱਢਿਆ

ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਗੁਲਾਬ ਸਿੰਘ. ਤਸਵੀਰ: ਯੂ-ਟਿਊਬ

ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਗੁਲਾਬ ਸਿੰਘ ਸ਼ਾਹੀਨ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨਾਲ ਕਥਿਤ ਤੌਰ `ਤੇ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਘਰ `ਚੋਂ ਬਾਹਰ ਕੱਢ ਦਿੱਤਾ ਗਿਆ। ਉਨ੍ਹਾਂ ਦਾ ਘਰ ਡੇਰਾ ਚਾਹਲ ਵਿਖੇ ਸਥਿਤ ਹੈ ਪਰ ਸਰਕਾਰ ਉਸ ਸੰਪਤੀ ਦਾ ਵਿਵਾਦ ਚੱਲਦਾ ਆ ਰਿਹਾ ਹੈ। ਹੁਣ ਉਨ੍ਹਾਂ ਨੂੰ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ ਗਿਆ।

 

ਮੰਗਲਵਾਰ ਨੂੰ ਸੋਸ਼ਲ ਮੀਡੀਆ `ਤੇ ਗੱਲਬਾਤ ਕਰਦਿਆਂ ਗੁਲਾਬ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਵੈਕੁਈ ਟ੍ਰੱਸਟ ਪ੍ਰਾਪਰਟੀ ਬੋਰਡ ਨੇ ਘਰੋਂ-ਬੇਘਰ ਕੀਤਾ ਹੈ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਇਹ ਬੋਰਡ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਕੰਟਰੋਲ ਕਰਦਾ ਹੈ।

ਫ਼ੇਸਬੁੱਕ `ਤੇ ਅਪਲੋਡ ਕੀਤੀ ਆਪਣੀ ਇੱਕ ਵਿਡੀਓ `ਚ ਗੁਲਾਬ ਸਿੰਘ ਨੇ ਕਿਹਾ,‘‘ਮੇਰੀ ਦਸਤਾਰ ਲਾਹ ਦਿੱਤੀ ਗਈ ਸੀ। ਪੁਲਿਸ ਅਧਿਕਾਰੀ ਮੈਨੂੰ ਘੱਟੋ-ਘੱਟ 10 ਮਿੰਟ ਤਾਂ ਹੋਰ ਉਸ ਜਗ੍ਹਾ ਰਹਿਣ ਦਿੰਦੇ, ਜਿੱਥੇ ਸਾਡਾ ਪਰਿਵਾਰ 1947 ਤੋਂ ਰਹਿੰਦਾ ਆ ਰਿਹਾ ਸੀ।``

 

ਇਸ ਮੁੱਦੇ `ਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ,‘‘ਅਸੀਂ ਸਮੂਹ ਭਾਰਤੀ ਪੂਰੀ ਤਰ੍ਹਾਂ ਗੁਲਾਬ ਸਿੰਘ ਸ਼ਾਹੀਨ ਦੇ ਨਾਲ ਹਾਂ। ਪਾਕਿਸਤਾਨ ਸਰਕਾਰ ਦਾ ਸਿੱਖਾਂ ਪ੍ਰਤੀ ਬੇਅਦਬੀ ਵਾਲਾ ਰਵੱਈਆ ਹੁਣ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ।``   

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak first sikh cop beaten up evicted from house