ਅਗਲੀ ਕਹਾਣੀ

ਬਹਾਲ ਹੋ ਸਕਦਾ ਹੈ ਪਾਕਿ ਦਾ ਪਹਿਲਾ ਸਿੱਖ ਪੁਲਿਸ ਅਫ਼ਸਰ ਗੁਲਾਬ ਸਿੰਘ

ਬਹਾਲ ਹੋ ਸਕਦਾ ਹੈ ਪਾਕਿ ਦਾ ਪਹਿਲਾ ਸਿੱਖ ਪੁਲਿਸ ਅਫ਼ਸਰ ਗੁਲਾਬ ਸਿੰਘ

ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਗੁਲਾਬ ਸਿੰਘ ਨੂੰ ਭਾਵੇਂ ਨੌਕਰੀ ਤੋਂ ਜਵਾਬ ਦੇ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਆਸ ਹੈ ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਨੌਕਰੀ `ਤੇ ਬਹਾਲ ਕਰ ਦਿੱਤਾ ਜਾਵੇਗਾ।


ਇਸ ਦੌਰਾਨ ਟ੍ਰੈਫਿ਼ਕ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ 35 ਸਾਲਾ ਗੁਲਾਬ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਸੀ। ਬੁਲਾਰੇ ਅਨੁਸਾਰ - ‘‘ਐੱਸਪੀ (ਟ੍ਰੈਫਿ਼ਕ) ਆਸਿਫ਼ ਸਾਦਿਕ ਨੇ ਪਹਿਲਾਂ ਗੁਲਾਬ ਸਿੰਘ ਨਾਲ ਜੁੜੇ ਸਾਰੇ ਮਾਮਲੇ ਦੀ ਬਾਕਾਇਦਾ ਜਾਂਚ ਕੀਤੀ ਤੇ ਇਹ ਸੱਚ ਪਾਇਆ ਗਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਡਿਊਟੀ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਸੀ। ਇਸੇ ਲਈ ਉਸ ਦੀਆਂ ਸੇਵਾਵਾਂ ਬਰਤਰਫ਼ ਕਰ ਦਿੱਤੀਆਂ ਗਈਆਂ ਹਨ। ਉਹ ਇੱਕ ਜਾਂਚ ਕਮੇਟੀ ਸਾਹਵੇਂ ਵੀ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦੇ ਸਕਿਆ ਸੀ।``


ਬੁਲਾਰੇ ਨੇ ਇਹ ਵੀ ਦੱਸਿਆ ਕਿ ਗੁਲਾਬ ਸਿੰਘ ਹਾਲੇ ਵੀ ਟ੍ਰੈਫਿ਼ਕ ਪੁਲਿਸ ਦੇ ਡੀਆਈਜੀ ਦੇ ਦਫ਼ਤਰ ਵਿੱਚ ਇਸ ਬਰਤਰਫ਼ੀ ਵਿਰੁੱਧ ਆਪਣੀ ਅਪੀਲ ਦਾਇਰ ਕਰ ਸਕਦਾ ਹੈ।


ਪਿਛਲੇ ਮਹੀਨੇ ਗੁਲਾਬ ਸਿੰਘ ਨੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ `ਤੇ ਉਸ ਨੂੰ ਜ਼ਬਰਦਸਤੀ ਉਸ ਦੇ ਮਕਾਨ `ਚੋਂ ਬਾਹਰ ਕੱਢਣ ਦਾ ਦੋਸ਼ ਲਾਇਆ ਸੀ। ਇਸ ਪੁਲਿਸ ਅਧਿਕਾਰੀ ਦਾ ਦਾਅਵਾ ਹੈ ਕਿ ਉਸ ਨੇ ਵਿਭਾਗ ਕੋਲ ਆਪਣੀ ਛੁੱਟੀ ਦੇ ਅਰਜ਼ੀ ਨਾਲ ਇੱਕ ਮੈਡੀਕਲ ਸਰਟੀਫਿ਼ਕੇਟ ਵੀ ਨਾਲ ਭੇਜਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ `ਤੇ ਇਵੈਕੁਈ ਪ੍ਰਾਪਰਟੀ ਟਰੱਸਟ ਬੋਰਡ ਖਿ਼ਲਾਫ਼ ਦਾਇਰ ਕੀਤਾ ਅਦਾਲਤੀ ਕੇਸ ਵਾਪਸ ਲੈਣ ਦਾ ਦਬਾਅ ਪਾਇਆ ਜਾ ਰਿਹਾ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ; ਜਿਸ ਕਾਰਨ ਅਜਿਹੀ ਕਾਰਵਾਈ ਕੀਤੀ ਗਈ ਹੈ।


ਗੁਲਾਬ ਸਿੰਘ ਨੂੰ ਪੂਰਾ ਭਰੋਸਾ ਹੈ ਕਿ ਡੀਆਈਜੀ (ਟ੍ਰੈਫਿ਼ਕ) ਤੋਂ ਉਨ੍ਹਾਂ ਨੂੰ ਪੂਰਾ ਇਨਸਾਫ਼ ਮਿਲੇਗਾ ਤੇ ਉਨ੍ਹਾਂ ਨੂੰ ਨੌਕਰੀ `ਤੇ ਬਹਾਲ ਕਰ ਦਿੱਤਾ ਜਾਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak first sikh police officer gulab singh may be reinstated