ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਵਿਦੇਸ਼ ਮੰਤਰੀ ਨੇ ਭਾਰਤ ਨਾਲ ਗੱਲਬਾਤ ਲਈ ਅਮਰੀਕਾ ਨੂੰ ਪਾਇਆ ਤਰਲਾ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਸੂਦ ਕੁਰੇਸ਼ੀ ਨੇ ਅਮਰੀਕਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਸ਼ੁਰੂ ਕਰਵਾਉਣ ਲਈ ਆਪਣੀ ਅਹਿਮ ਭੂਮਿਕਾ ਅਦਾ ਕਰੇ। ਪਾਕਿਸਤਾਨ ਨੇ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋਪਾਸੜ ਗੱਲਬਾਤ ਸ਼ੁਰੂ ਨਾ ਹੋਣ ਕਾਰਨ ਤਣਾਅ ਹੋਰ ਵੱਧ ਸਕਦਾ ਹੈ।

 

ਕੁਰੈਸ਼ੀ ਨੇ ਬੁੱਧਵਾਰ ਨੂੰ ਵਾਸਿ਼ੰਗਟਨ ਚ ਦੱਸਿਆ ਕਿ ਅਮਰੀਕਾ ਨੇ ਇਸ ਸਬੰਧੀ ਪਾਕਿਸਤਾਨ ਵੱਲੋਂ ਕੀਤੀ ਇਸ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਇਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਕੌਮੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨਾਲ ਮੁਲਾਕਾਤ ਕੀਤੀ ਸੀ।

 

ਕੁਰੈਸ਼ੀ ਨੇ ਅੱਗੇ ਕਿਹਾ ਕਿ ਅਸੀਂ ਆਪਣੀ ਸਰਹੱਦ ਦੀ ਪੱਛਮੀ ਦਿਸ਼ਾ ਤੇ ਧਿਆਨ ਲਗਾਉਣਾ ਚਾਹੁੰਦੇ ਹਨ, ਅੱਗੇ ਵੱਧਣਾ ਚਾਹੁੰਦੇ ਹਨ ਜੋ ਕਿ ਅਸੀਂ ਨਹੀਂ ਕਰ ਪਾ ਰਹੇ ਹਾਂ ਕਿਉਂਕਿ ਸਾਨੂੰ ਪੂਰਬੀ ਦਿਸ਼ਾ (ਭਾਰਤ ਨਾਲ ਲੱਗਦੀ ਸਰਹੱਦ) ਵੱਲ ਦੇਖਣਾ ਪੈਂਦਾ ਹੈ। ਇਹ ਕੋਈ ਚੰਗੀ ਹਾਲਤ ਨਹੀਂ ਹੈ। ਕੀ ਅਮਰੀਕਾ ਸਾਡੀ ਮਦਦ ਕਰ ਸਕਦਾ ਹੈ ਜਦਕਿ ਅਮਰੀਕਾ ਨੇ ਇਸ ਸਬੰਧੀ ਮਦਦ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Foreign Minister pushes for US to negotiate with India