ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਹਾਫ਼ਿਜ਼ ਸਈਦ ਨੂੰ UNSC ਤੋਂ ਦਿਵਾਈ ਬੈਂਕ ’ਚੋਂ ਪੈਸੇ ਕਢਵਾਉਣ ਦੀ ਇਜਾਜ਼ਤ

ਪਾਕਿ ਨੇ ਹਾਫ਼ਿਜ਼ ਸਈਦ ਨੂੰ UNSC ਤੋਂ ਦਿਵਾਈ ਬੈਂਕ ’ਚੋਂ ਪੈਸੇ ਕਢਵਾਉਣ ਦੀ ਇਜਾਜ਼ਤ

ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਅਤੇ ਕੌਮਾਂਤਰੀ ਅੱਤਵਾਦੀ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਦੀ ਬੇਨਤੀ ’ਤੇ ਸੰਯੁਕਤ ਰਾਸ਼ਟਰ ਤੋਂ ਕੁਝ ਰਾਹਤ ਮਿਲੀ ਹੈ। ਹੁਣ ਅੱਤਵਾਦੀ ਹਾਫ਼ਿਜ਼ ਸਈਦ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਸਕੇਗਾ। ਲਸ਼ਕਰ–ਏ–ਤੋਇਬਾ ਦੇ ਸਰਗਨਾ ਹਾਫ਼ਿਜ਼ ਸਈਦ ਨੂੰ ਰਾਹਤ ਦਿਵਾਉਣ ਲਈ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦਾ ਬੂਹਾ ਖੜਕਾਇਆ ਸੀ।

 

 

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਤੋਂ ਹਾਫ਼ਿਜ਼ ਸਈਦ ਲਈ ਆਪਣੇ ਬੈਂਕ ਖਾਤੇ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਮੰਗੀ ਸੀ। ਇਸ ’ਤੇ ਸ਼ੁਰੂਆਤੀ ਵਿਰੋਧ ਤੋਂ ਬਾਅਦ ਸੰਯੁਕਤ ਰਾਸ਼ਟਰ ਦੀ ਕਮੇਟੀ ਰੋਜ਼ਮੱਰਾ ਦੇ ਖ਼ਰਚਿਆਂ ਲਈ ਹਾਫ਼ਿਜ਼ ਸਈਦ ਨੂੰ ਆਪਣੇ ਖਾਤੇ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

 

 

ਪਾਕਿਸਤਾਨ ਨੇ ਬੀਤੀ 15 ਅਗਸਤ ਨੂੰ ਸਲਾਮਤੀ ਕੌਂਸਲ ਵਿੱਚ ਇੱਕ ਨੋਟੀਫ਼ਿਕੇਸ਼ਨ ਦਾਇਰ ਕਰ ਕੇ ਕਮੇਟੀ ਨੂੰ ਬੇਨਤੀ ਕੀਤੀ ਸੀ ਕਿ ਅੱਤਵਾਦੀ ਹਾਫ਼ਿਜ਼ ਸਈਦ, ਹਾਜੀ ਮੁਹੰਮਦ ਅਸ਼ਰਫ਼ ਤੇ ਜ਼ਫ਼ਰ ਇਕਬਾਲ ਨੂੰ ਆਪਣੇ ਖ਼ਰਚਿਆਂ ਲਈ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਵਰਤਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਬਾਅਦ ਕਮੇਟੀ ਨੇ ਇਹ ਫ਼ੈਸਲਾ ਲਿਆ ਹੈ।

 

 

ਪਾਕਿਸਤਾਨ ਦੀ ਬੇਨਤੀ ਉੱਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਪੈਨਲ ਨੂੰ ਕਿਹਾ ਕਿ ਪਾਕਿਸਤਾਨ ਨੇ ਸਲਾਮਤੀ ਕੌਂਸਲ ਪ੍ਰਸਤਾਵ 1267 ਦੀ ਪਾਲਣਾ ਕਰਦਿਆਂ ਅੱਤਵਾਦੀ ਹਾਫ਼ਿਜ਼ ਸਈਦ ਦੇ ਬੈਂਕ ਖਾਤੇ ਫ਼੍ਰੀਜ਼ ਕਰ ਦਿੱਤੇ ਸਨ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਸੀ ਕਿ ਹਾਫ਼ਿਜ਼ ਸਈਦ ਨੂੰ ਆਪਣੇ ਤੇ ਆਪਣੇ ਪਰਿਵਾਰ ਲਈ ਜ਼ਰੂਰੀ ਬੁਨਿਆਦੀ ਜੀਵਨ–ਖ਼ਰਚੇ ਲਈ 1.5 ਲੱਖ ਪਾਕਿਸਤਾਨੀ ਰੁਪਏ (ਲਗਭਗ 1,000 ਡਾਲਰ) ਵਰਤਣ ਲਈ ਬੈਂਕ ਖਾਤਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

 

 

ਇੱਥੇ ਵਰਨਣਯੋਗ ਹੈ ਕਿ ਅੱਤਵਾਦੀ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ’ਚ ਜੁਲਾਈ ਮਹੀਨੇ ਦੌਰਾਨ ਅੱਤਵਾਦੀ ਫ਼ੰਡਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak got permission for Hafiz Sayeed from UNSC to withdraw money from Bank