ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਗੀਤ ਜਾਰੀ, ਨਵਜੋਤ ਸਿੱਧੂ ਤੇ ਭਿੰਡਰਾਂਵਾਲੇ ਵਿਖਾਏ

ਪਾਕਿ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਗੀਤ ਜਾਰੀ, ਨਵਜੋਤ ਸਿੱਧੂ ਤੇ ਭਿੰਡਰਾਂਵਾਲੇ ਵਿਖਾਏ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਸਾਹਿਬ ਲਾਂਘੇ ਉੱਤੇ ਪਾਕਿਸਤਾਨ ਸਰਕਾਰ ਨੇ ਬਾਕਾਇਦਾ ਇੱਕ ਗੀਤ ਜਾਰੀ ਕੀਤਾ ਹੈ। ਤਿੰਨ ਹਿੱਸਿਆਂ ’ਚ ਪੋਸਟ ਕੀਤੇ ਇਸ ਗੀਤ ਵਿੱਚ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੇ ਨਾਲ–ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਸਿੱਖ ਆਗੂਆਂ ਨੂੰ ਵੀ ਵਿਖਾਇਆ ਗਿਆ ਹੈ।

 

 

ਪਾਕਿਸਤਾਨ ਸਰਕਾਰ ਵੱਲੋਂ 4 ਮਿੰਟਾਂ ਦੀ ਇਹ ਵਿਡੀਓ ਸਾਂਝੀ ਕੀਤੀ ਗਈ ਹੈ; ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਉਸ ਭਾਸ਼ਣ ਦੇ ਇੱਕ ਹਿੱਸੇ ਤੋਂ ਹੁੰਦੀ ਹੈ, ਜਿਹੜਾ ਪਿਛਲੇ ਸਾਲ ਉਨ੍ਹਾਂ ਇਸ ਲਾਂਘੇ ਦਾ ਨੀਂਹ–ਪੱਥਰ ਰੱਖਣ ਵੇਲੇ ਦਿੱਤਾ ਸੀ।।

 

 

 

ਇਸ ਗੀਤ ਦੀ ਵਿਡੀਓ ਵਿੱਚ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਤੇ ਲਾਂਘੇ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ, ਭਾਰਤ ਤੋਂ ਪੁੱਜ ਰਹੇ ਸਿੱਖ ਸ਼ਰਧਾਲੂਆਂ ਦੇ ਤਜਰਬੇ ਵਿਖਾਏ ਗਏ ਹਨ।

 

 

ਇਮਰਾਨ ਖ਼ਾਨ ਤੋਂ ਬਾਅਦ ਸਾਬਕਾ ਕ੍ਰਿਕੇਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਵਿਡੀਓ ’ਚ ਵਿਖਾਇਆ ਗਿਆ ਹੈ। ਉਂਝ ਭਾਵੇਂ ਉਨ੍ਹਾਂ ਨਾਲ ਭਾਰਤ ਦੇ ਕੇਂਦਰੀ ਮੰਤਰੀ ਤੇ ਅਕਾਲੀ ਆਗੂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਬੈਠੇ ਵਿਖਾਈ ਦੇ ਰਹੇ ਹਨ।

 

 

ਚੇਤੇ ਰਹੇ ਕਿ ਨਵਜੋਤ ਸਿੰਘ ਸਿੱਧੂ ਤਦ ਇਮਰਾਨ ਖ਼ਾਨ ਦੇ ਸੱਦੇ ’ਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਗਏ ਸਨ। ਉਸ ਤੋਂ ਪਹਿਲਾਂ ਉਹ ਸ੍ਰੀ ਖ਼ਾਨ ਦੇ ਸਹੁੰ–ਚੁਕਾਈ ਸਮਾਰੋਹ ’ਚ ਗਏ ਸਨ; ਜਿੱਥੇ ਉਨ੍ਹਾਂ ਪਾਕਿਸਤਾਨੀ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਈ ਸੀ; ਜਿਸ ’ਤੇ ਕਾਫ਼ੀ ਰੌਲ਼ਾ ਮਚਿਆ ਸੀ।

 

 

ਇਸ ਵਿਡੀਓ ਦੇ ਇੱਕ ਹਿੱਸੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ, ਅਮਰੀਕ ਸਿੰਘ ਖ਼ਾਲਸਾ ਤੇ ਮੇਜਰ ਜਰਨਲ (ਸੇਵਾ–ਮੁਕਤ) ਸੁਬੇਗ ਸਿੰਘ ਦੀ ਤਸਵੀਰ ਲੱਗਿਆ ਪੋਸਟਰ ਵਿਖਾਇਆ ਗਿਆ ਹੈ। ਇਹ ਤਿੰਨੇ ਜਣੇ ਜੂਨ 1984 ਦੇ ਬਲੂ–ਸਟਾਰ ਆਪਰੇਸ਼ਨ ਦੌਰਾਨ ਮਾਰੇ ਗਏ ਸਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Govt releases a song on Kartarpur Corridor shows Sidhu and Bhindranwale