ਅਗਲੀ ਕਹਾਣੀ

​​​​​​​ਪਾਕਿ ਸਰਕਾਰ ਨੇ ਦੇਸ਼ ਦੇ 182 ਮਦਰੱਸੇ ਲਏ ਕਬਜ਼ੇ ’ਚ, 121 ਜਣੇ ਗ੍ਰਿਫ਼ਤਾਰ

​​​​​​​ਪਾਕਿ ਸਰਕਾਰ ਨੇ ਦੇਸ਼ ਦੇ 182 ਮਦਰੱਸੇ ਲਏ ਕਬਜ਼ੇ ’ਚ, 121 ਜਣੇ ਗ੍ਰਿਫ਼ਤਾਰ

ਪਾਕਿਸਤਾਨ ਸਰਕਾਰ ਨੇ ਅੱਜ ਇਸਲਾਮਿਕ ਅੱਤਵਾਦੀਆਂ ਵਿਰੁੱਧ ਸ਼ਿਕੰਜਾ ਹੋਰ ਵੀ ਜ਼ਿਆਦਾ ਕੱਸ ਦਿੱਤਾ। ਅੱਜ ਇੱਥੇ ਐਲਾਨ ਕੀਤਾ ਗਿਆ ਕਿ 182 ਮਦਰੱਸਿਆਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਪਾਬੰਦੀਸ਼ੁਦਾ ਸਮੂਹਾਂ ਨਾਲ ਜੁੜੇ 121 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

 

 

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਇੱਕ ਲੰਮੀ ਯੋਜਨਾ ਦਾ ਹਿੱਸਾ ਹੈ ਤੇ ਅਜਿਹਾ ਕਦਮ ਭਾਰਤੀ ਹਵਾਈ ਹਮਲਿਆਂ ਕਾਰਨ ਨਹੀਂ ਚੁੱਕਿਆ ਜਾ ਰਿਹਾ।

 

 

ਚੇਤੇ ਰਹੇ ਕਿ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਇੱਕ ਦਹਿਸ਼ਤਗਰਦ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵੱਲੋਂ ਪਾਕਿਸਤਾਨ ਉੱਤੇ ਦਬਾਅ ਬਣਾਇਆ ਗਿਆ ਹੈ। ਇਹ ਕਾਰਵਾਈ ਉਸੇ ਦਬਾਅ ਕਾਰਨ ਹੋ ਰਹੀ ਹੈ।

 

 

ਇੱਥੇ ਵਰਨਣਯੋਗ ਹੈ ਕਿ ਇਹ ਦੋਸ਼ ਲੱਗਦਾ ਰਿਹਾ ਹੈ ਕਿ ਪਾਕਿਸਤਾਨ ਦੇ ਕੁਝ ਮਦਰੱਸਿਆਂ ਵਿੱਚ ਬੱਚਿਆਂ ਨੂੰ ਗਰਮ–ਖਿ਼ਆਲੀ ਵਿਚਾਰ ਜਾਣਬੁੱਝ ਕੇ ਸਿਖਾਏ ਜਾਂਦੇ ਹਨ। ਇਹ ਕਾਰਵਾਈ ਉਨ੍ਹਾਂ ਹੀ ਕੁਝ ਮਦਰੱਸਿਆਂ ਵਿਰੁੱਧ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Govt take control of 182 Madrassas 121 persons arrested