ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UK ਅਦਾਲਤ ’ਚ ਦਾਊਦ ਇਬਰਾਹਿਮ ਦੇ ਸਾਥੀ ਨੂੰ ਬਚਾ ਰਹੀ ਪਾਕਿ ਸਰਕਾਰ

UK ਅਦਾਲਤ ’ਚ ਦਾਊਦ ਇਬਰਾਹਿਮ ਦੇ ਸਾਥੀ ਨੂੰ ਬਚਾ ਰਹੀ ਪਾਕਿ ਸਰਕਾਰ

ਅਪਰਾਧ ਜਗਤ ਦੇ ਸਰਗਨੇ ਦਾਊਦ ਇਬਰਾਹਿਮ ਦੇ ਕਈ ਦੇਸ਼ਾਂ ਵਿੱਚ ਫੈਲੇ ਗ਼ੈਰ–ਕਾਨੂੰਨੀ ਧੰਦਿਆਂ ਨੂੰ ਸੰਭਾਲਣ ਵਿੱਚ ਸਹਿਯੋਗ ਦੇਣ ਵਾਲੇ ਜਾਬਿਰ ਮੋਤੀ ਨੇ ਪਿਛਲੇ ਕੁਝ ਦਿਨਾਂ ਵਿੱਚ ਹੀ ਖ਼ੁਦਕੁਸ਼ੀ ਦੀ ਤਿੰਨ ਵਾਰ ਕੋਸ਼ਿਸ਼ ਕੀਤੀ ਹੈ।

 

 

ਇੰਗਲੈਂਡ (UK) ਦੀ ਅਦਾਲਤ ਨੇ ਕਿਹਾ ਹੈ ਕਿ ਜਾਬਿਰ ਨੇ ਅਜਿਹਾ ਅਮਰੀਕਾ ਨੂੰ ਹਵਾਲਗੀ ਤੋਂ ਬਚਣ ਲਈ ਕੀਤਾ ਹੈ। ਇਸ ਵੇਲੇ ਉਹ ਡੀਪ੍ਰੈਸ਼ਨ (ਘੋਰ–ਨਿਰਾਸ਼ਾ) ਦੀ ਹਾਲਤ ਵਿੱਚ ਹੈ। ਅਮਰੀਕਾ ਦੀ ਅਰਜ਼ੀ ਉੱਤੇ ਜਾਬਿਰ ਦੀ ਹਵਾਲਗੀ ਦੀ ਸੁਣਵਾਈ ਵਿੱਚ ਪਾਕਿਸਤਾਨੀ ਅਧਿਕਾਰੀ ਵੀ ਪੇਸ਼ ਹੋ ਰਹੇ ਹਨ।

 

 

ਪਾਕਿਸਤਾਨੀ ਦਰਅਸਲ, ਜਾਬਿਰ ਦੇ ਪਾਕਿਸਤਾਨੀ ਨਾਗਰਿਕ ਹੋਣ ਦਾ ਹਵਾਲਾ ਦਿੰਦਿਆਂ ਉਸ ਨੂੰ ਅਮਰੀਕਾ ਦੇ ਹੱਥਾਂ ਵਿੱਚ ਜਾਣ ਤੋਂ ਬਚਾਉਣਾ ਚਾਹੁੰਦੇ ਹਨ।

 

 

ਜਾਬਿਰ ਨੂੰ ਸਾਲ 2018 ਦੌਰਾਨ ਬ੍ਰਿਟਿਸ਼ ਏਜੰਸੀ ਸਕਾਟਲੈਂਡ ਯਾਰਡ ਨੇ ਲੰਦਨ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਦਾਊਦ ਦੇ ਨੈੱਟਵਰਕ ਵਿੱਚ ਸ਼ਾਮਲ ਹੋ ਕੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਫਿਰੌਤੀ ਵਸੂਲਣ ਤੇ ਧਨ ਦੇ ਗ਼ੈਰ–ਕਾਨੂੰਨੀ ਵਸੂਲਣ ਦੇ ਮਾਮਲੇ ਅਮਰੀਕਾ ’ਚ ਦਰਜ ਹਨ।

 

 

ਇਨ੍ਹਾਂ ਮਾਮਲਿਆਂ ਵਿੱਚ ਅਮਰੀਕੀ ਏਜੰਸੀਆਂ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Govt wants to save Daud Ibrahim aide in UK Court