ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਸਰਕਾਰ ਕਰਤਾਰਪੁਰ ਸਾਹਿਬ `ਚ ਰੇਲਵੇ ਸਟੇਸ਼ਨ ਤੇ ਹੋਟਲ ਬਣਾਏਗੀ

ਪਾਕਿ ਸਰਕਾਰ ਕਰਤਾਰਪੁਰ ਸਾਹਿਬ `ਚ ਰੇਲਵੇ ਸਟੇਸ਼ਨ ਤੇ ਹੋਟਲ ਬਣਾਏਗੀ

-- ਸਿੱਖ ਜੱਥੇਬੰਦੀਆਂ ਨੂੰ ਕੀਤੀ ਜ਼ਮੀਨਾਂ ਦੇਣ ਦੀ ਪੇਸ਼ਕਸ਼

 

ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ `ਚ ਹੋਟਲ ਬਣਾਉਣ ਲਈ ਸਿੱਖ ਜੱਥੇਬੰਦੀਆਂ ਨੂੰ ਜ਼ਮੀਨ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਸਰਕਾਰ ਕਰਤਾਰਪੁਰ ਸਾਹਿਬ `ਚ ਰੇਲਵੇ ਸਟੇਸ਼ਨ ਵੀ ਬਣਾਏਗੀ, ਜਿੱਥੇ ਰਹਿਣ ਦੀਆਂ ਵੀ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਹੋਣਗੀਆਂ। ਇਹ ਜਾਣਕਾਰੀ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਾਸਿ਼ਦ ਅਹਿਮਦ ਨੇ ਦਿੱਤੀ।


ਸ੍ਰੀ ਅਹਿਮਦ ਨੇ ਕਿਹਾ ਕਿ ਪਾਕਿਸਤਾਨ ਰੇਲਵੇਜ਼ ਨੇ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ `ਚ ਪੰਜ-ਪੰਜ ਭਾਵ ਕੁੱਲ 10 ਏਕੜ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ। ਨਾਰੋਵਾਲ `ਚ ਸਿੱਖ ਜੱਥੇਬੰਦੀਆਂ ਨੂੰ ਪੰਜ-ਤਾਰਾ ਹੋਟਲ ਸਥਾਪਤ ਕਰਨ ਲਈ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ, ਜਿੱਥੇ ਸ਼ਰਧਾਲੂ ਆ ਕੇ ਠਹਿਰ ਸਕਣਗੇ। ਮੰਤਰੀ ਨੇ ਦੱਸਿਆ ਕਿ ਇਮਰਾਨ ਖ਼ਾਨ ਸਰਕਾਰ ਹਸਨ ਅਬਦਾਲ ਅਤੇ ਨਾਰੋਵਾਲ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਲਈ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ।


ਮੰਤਰੀ ਨੇ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ `ਚ ਡੱਬਿਆਂ ਦੀ ਘਾਟ ਲਈ ਸਿੱਖ ਸ਼ਰਧਾਲੂਆਂ ਤੋਂ ਮਾਫ਼ੀ ਵੀ ਮੰਗੀ। ਚੇਤੇ ਰਹੇ ਕਿ ਸੋਮਵਾਰ ਨੂੰ ਦੁਨੀਆ ਭਰ ਤੋਂ ਆਏ ਸਿੱਖ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰਦੁਆਰਾ ਪੰਜਾ ਸਾਹਿਬ ਵਿਖੇ ਇਕੱਠੇ ਹੋਏ ਸਨ।


ਕਰਤਾਰਪੁਰ ਸਾਹਿਬ ਲਾਾਂਘੇ ਦਾ ਰਸਮੀ ਉਦਘਾਟਨ ਭਲਕੇ ਬੁੱਧਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਕੀਤਾ ਜਾਵੇਗਾ, ਜਦ ਕਿ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਅੱਜ ਲਾਹੌਰ `ਚ ਭਾਰਤੀ ਸਿੱਖਾਂ ਦੇ ਸਤਿਕਾਰ ਵਜੋਂ ਇੱਕ ਸੁਆਗਤੀ ਪਾਰਟੀ ਦੇ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Govt will establish a Railway Station at Kartarpur Sahib