ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਤਾਰਪੁਰ ਸਾਹਿਬ ਲਾਂਘਾ ਰੇਲਵੇ ਸਟੇਸ਼ਨ ਤੇ ਹੋਟਲ ਬਣਾਉਣ ਦਾ ਪਾਕਿ `ਚ ਦਮ ਨਹੀਂ

ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸਿ਼ਦ ਅਹਿਮਦ

ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਾਸਿ਼ਦ ਅਹਿਮਦ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਪਾਕਿਸਤਾਨ ਦੇ ਸਿੱਖ ਧਾਰਮਿਕ ਅਸਥਾਨਾਂ ਦੇ ਨੇੜੇ ਉਪਲਬਧ ਰੇਲ ਵਿਭਾਗ ਦੀ ਜ਼ਮੀਨ `ਤੇ ਪੰਜ-ਤਾਰਾ ਹੋਟਲਾਂ ਦੇ ਨਿਰਮਾਣ ਲਈ ਆਪਣਾ ਸਰਮਾਇਆ ਲਾਉਣ ਦਾ ਸੱਦਾ ਦਿੱਤਾ ਹੈ।


ਅੱਜ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਸਿ਼ਦ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਗਲੇ ਨਾਰੋਵਾਲ ਰੇਲਵੇ ਸਟੇਸ਼ਨ ਨੂੰ ਪਹਿਲਾਂ ਹੀ ਅਪਗ੍ਰੇਡ ਕੀਤਾ ਜਾ ਚੁੱਕਾ ਹੈ ਤੇ ਜੇ ਲੋੜੀਂਦੇ ਫ਼ੰਡ ਮੁਹੱਈਆ ਹੋਏ, ਤਾਂ ਉਹ ਕਰਤਾਰਪੁਰ ਸਾਹਿਬ ਵਿਖੇ ਇੱਕ ਹੋਰ ਰੇਲਵੇ ਸਟੇਸ਼ਨ ਦੀ ਉਸਾਰੀ ਜ਼ਰੂਰ ਕਰਵਾਉਣਗੇ।


ਇੰਝ ਪਾਕਿਸਤਾਨ ਦੇ ਰੇਲ ਮੰਤਰੀ ਸ੍ਰੀ ਸ਼ੇਖ਼ ਰਾਸਿ਼ਦ ਅਹਿਮਦ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਵਿਭਾਗ ਕੋਲ ਲੋੜੀਂਦੇ ਫ਼ੰਡ ਮੁਹੱਈਆ ਨਹੀਂ ਹਨ ਤੇ ਜੇ ਕਦੇ ਉਪਲਬਧ ਹੋਏ, ਤਾਂ ਹੀ ਉਹ ਕਰਤਾਰਪੁਰ ਸਾਹਿਬ `ਚ ਰੇਲਵੇ ਸਟੇਸ਼ਨ ਬਣਵਾ ਸਕਣਗੇ। ਸਰਕਾਰ ਪਹਿਲਾਂ ਹੀ ਹੋਟਲ ਅਤੇ ਰੇਲਵੇ ਸਟੇਸ਼ਨ ਦੇ ਨਿਰਮਾਣ ਦਾ ਐਲਾਨ ਕਰ ਚੁੱਕੀ ਹੈ। ਪਰ ਇਹ ਸੱਚਾਈ ਵੀ ਜੱਗਜ਼ਾਹਿਰ ਹੈ ਕਿ ਇਮਰਾਨ ਖ਼ਾਨ ਸਰਕਾਰ ਨੂੰ ਇਸ ਵੇਲੇ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਉਸ ਲਈ ਇੱਕ ਨਵਾਂ ਰੇਲਵੇ ਸਟੇਸ਼ਨ ਤੇ ਪੰਜ-ਤਾਰਾ ਹੋਟਲ ਦੀ ਉਸਾਰੀ ਜੋਗਾ ਵੀ ਧਨ ਮੌਜੂਦ ਨਹੀਂ ਹੈ।


ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਲਾਂਘੇ ਲਾਗੇ ਹੋਟਲ ਦੀ ਉਸਾਰੀ ਵੀ ਹੁਣ ਵਿਦੇਸ਼ੀ ਨਿਵੇਸ਼ਕਾਂ `ਤੇ ਨਿਰਭਰ ਹੈ। ਜੇ ਕੋਈ ਨਿਵੇਸ਼ਕ ਆਪਣਾ ਧਨ ਲਾਵੇਗਾ, ਤਦ ਹੀ ਪਾਕਿਸਤਾਨ `ਚ ਅਜਿਹੇ ਪ੍ਰੋਜੇਕਟ ਨੇਪਰੇ ਚੜ੍ਹਨਗੇ।


ਉਂਝ ਅੱਜ ਸ੍ਰੀ ਰਾਸਿ਼ਦ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਪਾਕਿਸਤਾਨ ਦੇ ਸਾਰੇ ਹੀ ਸਿੱਖ ਧਾਰਮਿਕ ਅਸਥਾਨਾਂ ਲਾਗਲੀਆਂ ਰੇਲਵੇ ਦੀਆਂ ਜ਼ਮੀਨਾਂ `ਤੇ ਆ ਕੇ ਸਰਮਾਇਆ ਲਾਉਣ ਦਾ ਸੱਦਾ ਦਿੱਤਾ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak has no funds for Kartarpur Sahib Railway Station and Hotel