ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਭਾਰਤ ਉਤੇ ਵਿਸ਼ਵਾਸ ਕਰਦੀ ਹੈ, ਸਾਡੇ ਉਤੇ ਨਹੀਂ : ਪਾਕਿ ਮੰਤਰੀ

ਦੁਨੀਆ ਭਾਰਤ ਉਤੇ ਵਿਸ਼ਵਾਸ ਕਰਦੀ ਹੈ, ਸਾਡੇ ਉਤੇ ਨਹੀਂ : ਪਾਕਿ ਮੰਤਰੀ

ਜੰਮੂ ਕਸ਼ਮੀਰ ਵਿਚੋਂ ਧਾਰਾ 370 ਖਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਦੁਨੀਆ ਵਿਚ ਇਸ ਮੁੱਦੇ ਨੂੰ ਲੈ ਕੇ ਜਾ ਰਿਹਾ ਹੈ, ਪ੍ਰੰਤੂ ਦੁਨੀਆ ਉਸ ਉਤੇ ਯਕੀਨ ਨਹੀਂ ਕਰਦੀ। ਇਹ ਗੱਲ ਹੁਣ ਪਾਕਿਸਤਾਨ ਦੇ ਮੰਤਰੀ ਵੀ ਮੰਨਣ ਲੱਗੇ ਹਨ ਕਿ ਪਾਕਿਸਤਾਨ ਦੀ ਗੱਲ ਨੂੰ ਦੁਨੀਆ ਵਿਚ ਕੋਈ ਸੁਣ ਨਹੀਂ ਰਿਹਾ ਅਤੇ ਜੋ ਸੁਣ ਰਿਹਾ ਹੈ ਉਹ ਵਿਸ਼ਵਾਸ ਨਹੀਂ ਕਰ ਰਿਹਾ।

 

ਪਾਕਿਸਤਾਨ ਦੇ ਗ੍ਰਹਿ ਮੰਤਰੀ ਬ੍ਰਿਗੇਡੀਅਰ ਏਜਾਜ ਅਹਿਮਦ ਸ਼ਾਹ ਨੇ ਇਕ ਇੰਟਰਵਿਊ ਵਿਚ ਕਬੂਲਿਆ ਹੈ ਕਿ ਪਾਕਿਸਤਾਨ ਦਾ ਕੌਮਾਂਤਰੀ ਭਾਈਚਾਰੇ ਵਿਚ ਕੋਈ ਵਿਸ਼ਵਾਸ ਨਹੀਂ ਕਰਦਾ। ਉਨ੍ਹਾਂ ਦੇ ਇੰਟਰਵਿਊ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ। ਐਨਾ ਹੀ ਨਹੀਂ, ਏਜਾਜ ਅਹਿਮਦ ਨੇ ਆਪਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਤੇ ਵੀ ਹਮਲਾ ਬੋਲਿਆ। ਉਨ੍ਹਾਂ ਦੇਸ਼ ਦੀ ਛਵੀ ਵਿਗਾੜਨ ਲਈ ਇਮਰਾਨ ਖਾਨ ਦੇ ਨਾਲ–ਨਾਲ ਰੂਲਿੰਗ ਇਲਾਈਟ ਕਲਾਸ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

 

 

ਵੀਡੀਓ ਵਿਚ ਪਾਕਿਸਤਾਨ ਦੇ ਗ੍ਰਹਿ ਮੰਤਰੀ ਏਜਾਜ ਅਹਿਮਦ ਸ਼ਾਹ ਕਹਿੰਦੇ ਹਨ ਕਿ ਜੰਮੂ ਕਸ਼ਮੀਰ ਦੇ ਮੁੱਦੇ ਉਤੇ ਹੁਣ ਲੋਕ ਸਾਡੀ ਗੱਲ ਦਾ ਵਿਸ਼ਵਾਸ ਨਹੀਂ ਕਰ ਰਹੇ, ਅਸੀਂ ਕਹਿੰਦੇ ਹਾਂ ਕਿ ਭਾਰਤ ਨੇ ਕਸ਼ਮੀਰ ਵਿਚ ਕਰਫਿਊ ਲਗਾਇਆ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਉਥੇ ਲੋਕਾਂ ਨੂੰ ਮਾਰ ਰਹੇ ਹਨ, ਖਾਣੇ ਨੂੰ ਨਹੀਂ ਦਿੱਤਾ ਜਾ ਰਿਹਾ, ਉਥੇ ਜੁਲਮ ਕੀਤਾ ਜਾ ਰਿਹਾ ਹੈ। ਜੇਕਰ ਸਾਡੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਅਤੇ ਹਰ ਕੋਈ ਭਾਰਤ ਦੀ ਗੱਲ ਉਤੇ ਹੀ ਵਿਸ਼ਵਾਸ ਕਰ ਰਿਹਾ ਹੈ। ਇਹ ਇਕ ਦਿਨ ਦਾ ਕੰਮ ਨਹੀਂ ਹੈ।

 

ਜਦੋਂ ਇੰਟਰਵਿਊ ਵਿਚ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਇਮਰਾਨ ਖਾਨ ਬੈਨਜੀਰ ਭੂਟੋ, ਪਰਵੇਜ ਮੁਸ਼ਰਫ, ਜਰਦਾਰ ਨਵਾਜ ਸ਼ਰੀਫ ਦਾ ਰੋਲ ਹੈ ਦੇਸ਼ ਦੀ ਛਵੀ ਖਰਾਬ ਕਰਨ ਵਿਚ, ਤਾਂ ਇਸ ਉਤੇ ਏਜਾਜ ਕਹਿੰਦੇ ਹਨ ਕਿ ਸਭ ਜ਼ਿੰਮੇਵਾਰ ਹਨ। ਦੇਸ਼ ਉਤੇ ਰਾਜ ਕਰਨ ਵਾਲਿਆਂ ਨੇ ਛਵੀ ਨੂੰ ਖਰਾਬ ਕਰਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਦੇਸ਼ ਦੀ ਸੱਤਾ ਵਿਚ ਰਹੇ ਹਨ, ਉਹ ਸਾਰੇ ਪਾਕਿਸਤਾਨ ਦੀ ਛਵੀ ਖਰਾਬ ਕਰਨ ਨੂੰ ਲੈ ਕੇ ਜ਼ਿੰਮੇਵਾਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Ijaz Ahmed Shah admits failure to convince international community on Kashmir