ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮੁੱਦੇ ਬਗੈਰ ਭਾਰਤ-ਪਾਕਿ ਗੱਲਬਾਤ ਸੰਭਵ ਨਹੀਂ : ਪਾਕਿਸਤਾਨ

ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੋਧਰੀ ਨੇ ਮੰਗਲਵਾਰ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਕਸ਼ਮੀਰ ਮੁੱਦੇ ਬਗੈਰ ਭਾਰਤ-ਪਾਕਿਸਤਾਨ ਵਿਚਾਲੇ ਗੱਲਬਾਤ ਸੰਭਵ ਨਹੀਂ ਹੈ। ਪਾਕਿਤਸਾਨੀ ਅਖ਼ਬਾਰ ਡਾਨ ਨੇ ਮੰਗਲਵਾਰ ਨੂੰ ਚੋਧਰੀ ਦੇ ਹਵਾਲੇ ਤੋਂ ਕਿਹਾ, ਕਸ਼ਮੀਰ ਦੇ ਜਿ਼ਕਰ ਬਿਨ੍ਹਾ ਪਾਕਿਸਤਾਨ ਅਤੇ ਭਾਰਤ ਵਿਚਾਲੇ ਕੋਈ ਚਰਚਾ ਨਹੀਂ ਕੀਤੀ ਜਾਵੇਗੀ ਜੋ ਕਿ ਹਮੇਸ਼ਾ ਤੋਂ ਹੀ ਭਾਰਤ-ਪਾਕਿ ਵਿਚਾਲੇ ਵਿਵਾਦਾਂ ਦੀ ਜੜ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਮਸਲੇ ਤੇ ਦੋਨਾਂ ਦੇਸ਼ ਪਿਛਲੇ 70 ਸਾਲਾਂ ਤੋਂ ਬਿਨ੍ਹਾਂ ਕਿਸੇ ਸਿੱਟੇ ਦੇ ਲੜ ਰਹੇ ਹਨ।

 

ਚੋਧਰੀ ਨੇ ਭਾਰਤੀ ਫ਼ੌਜ ਮੁਖੀ ਬਿਪਿਨ ਰਾਵਤ ਦੇ ਪਿਛਲੇ ਦਿਨੀਂ ਆਏ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਜਾਂ ਤਾਂ ਇੱਕ ਦੂਜੇ ਨੂੰ ਘੁਸਪੈਠ ਅਤੇ ਕਮਜ਼ੋਰ ਕਰ ਸਕਦੇ ਹਨ ਜਾਂ ਫਿਰ ਇੱਕ-ਦੂਜੇ ਨੂੰ ਸਮਝਣ ਦੀ ਕੋਸਿ਼ਸ਼ ਕਰ ਸਕਦੇ ਹਨ।

 

ਫਵਾਦ ਚੋਧਰੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਨਜ਼ਰੀਆ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਲਈ ਬੇਹਤਰ ਜੀਵਨ ਦੇ ਮੌਕੇ ਪ੍ਰਦਾਨ ਕਰਨਾ ਅਤੇ ਗਰੀਬੀ ਰੇਖਾ ਤੋਂ ਉਪਰ ਲੈ ਜਾਉਣਾ ਹੈ। ਹਰੇਕ ਕੋਈ ਜਾਣਦਾ ਹੈ ਕਿ ਦੇਸ਼ ਉਦੋਂ ਤੱਕ ਸਫਲ ਨਹੀਂ ਹੁੰਦਾ ਜਦੋਂ ਤੱਕ ਉਸਦੇ ਖੇਤਰ  ਤਰੱਕੀ ਨਹੀਂ ਕਰਦੇ।

 

ਦੱਸਣਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਅਮਰੀਕਾ ਦੇ ਨਿਊਯਾਰਕ ਚ ਹੋਣ ਵਾਲੀ ਮੁਲਾਕਾਤ ਦੇ ਰੱਦ ਹੋ ਜਾਣ ਮਗਰੋਂ ਦੋਖਾਂ ਮੁਲਕਾਂ ਵੱਲੋਂ ਹੋ ਰਹੀ ਸਿਆਸੀ ਬਿਆਨਬਾਜ਼ੀ ਵਿਚਾਲੇ ਭਾਰਤੀ ਫ਼ੌਜ ਮੁਖੀ ਬਿਪਿਨ ਰਾਵਤ ਨੇ ਐਤਵਾਰ ਨੂੰ ਕਿਹਾ ਸੀ ਕਿ ਪਾਕਿਸਤਾਨ ਤੋਂ ਚੰਗੇ ਵਤੀਰੇ ਦੀ ਉਮੀਦ ਕਰਨਾ ਕਾਫੀ ਗਲਤੀ ਭਰਿਆ ਕਦਮ ਹੋਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak-India talks are not possible without Kashmir issue: Pakistan